ਬਨੂੜ : 8ਵੀਂ ਜਮਾਤ ਦੀ ਵਿਦਿਆਰਥਣ ਨੇ ਜਿੰਗਲ ਰਾਈਟਿੰਗ ਮੁਕਾਬਲੇ 'ਚ ਹਾਸਲ ਕੀਤਾ ਦੂਜਾ ਸਥਾਨ
2 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਪ੍ਰਭਲੀਨ ਕੌਰ ਨੂੰ ਕੀਤਾ ਗਿਆ ਸਨਮਾਨਤ
ਦੇਸ਼ ਭਰ ਦੇ 695 ਬੱਚਿਆਂ ਨੇ ਲਿਆ ਹਿੱਸਾ
ਕੇਂਦਰੀ ਸਿਹਤ ਮੰਤਰਾਲਾ ਵਲੋਂ ਕਰਵਾਏ ਗਏ ਵਿਸ਼ਵ ਓਰਲ ਹੈਲਥ ਦਿਵਸ ਨੂੰ ਸਮਰਪਿਤ ਮੁਕਾਬਲੇ
ਬਨੂੜ : ਇਥੋਂ ਦੇ ਬੇਬੀ ਕਾਨਵੈਂਟ ਸਕੂਲ, ਵਿਖੇ 8ਵੀਂ ਕਲਾਸ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਭਾਰਤ ਵਿਚ ਜਿੰਗਲ ਰਾਈਟਿੰਗ ਮੁਕਾਬਲੇ ਵਿਚ ਦੂਜਾ ਰੈਂਕ ਪ੍ਰਾਪਤ ਕੀਤਾ ਹੈ ਜੋ ਕਿ ਰਾਸ਼ਟਰੀ ਸਿਹਤ ਪ੍ਰੋਗਰਾਮ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਅਤੇ ਸੈਂਟਰ ਫਾਰ ਡੈਂਟਲ ਐਜੂਕੇਸ਼ਨ ਐਂਡ ਰਿਸਰਚ ਆਲ ਇੰਡੀਆ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਪੂਰਥਲਾ ਦੀ ਕੇਂਦਰੀ ਜੇਲ ਵਿਚ ਖ਼ੂਨੀ ਝੜਪ, ਇਕ ਦੀ ਮੌਤ ਅਤੇ 3 ਹਵਾਲਾਤੀ ਗੰਭੀਰ ਜ਼ਖ਼ਮੀ
ਇਸ ਮੁਕਾਬਲੇ ਦਾ ਉਦੇਸ਼ ਮੂੰਹ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤਮੰਦ ਮੁਸਕਰਾਹਟ ਬਣਾਈ ਰੱਖਣ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਤੀਯੋਗਤਾ ਦਾ ਸਲੋਗਨ ਸਿਗਰਟਨੋਸ਼ੀ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਉਜਾਗਰ ਕਰਦਾ ਅਤੇ ਕਾਫ਼ੀ ਸਿੱਖਿਆਦਾਇਕ ਸੀ। ਇਸ ਮੁਕਾਬਲੇ ਲਈ 695 ਐਂਟਰੀਆਂ ਪ੍ਰਾਪਤ ਹੋਈਆਂ ਸਨ।
10 ਅਪ੍ਰੈਲ ਤੋਂ 10 ਮਈ, 2023 ਤਕ ਵਿਸ਼ਵ ਓਰਲ ਹੈਲਥ ਦਿਵਸ ਦੀ ਯਾਦ ਵਿਚ ਆਯੋਜਿਤ ਕੀਤੇ ਗਏ ਓਰਲ ਹੈਲਥ ਲਈ ਜਿੰਗਲ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਬਨੂੜ ਦੀ ਪ੍ਰਭਲੀਨ ਕੌਰ ਨੇ ਦੂਜਾ ਸਥਾਨ ਲੈਂਦਿਆਂ 2 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ ਹੈ। ਇਸ ਸਫ਼ਲਤਾ ਲਈ ਉਸ ਨੇ ਅਪਣੇ ਮਾਤਾ-ਪਿਤਾ ਅਤੇ ਉਸ ਦੇ ਅੰਗਰੇਜ਼ੀ ਅਧਿਆਪਕ ਡਾ. ਰਾਜੀਵ ਚਾਨਣਾ ਨੂੰ ਸਿਹਰਾ ਦਿਤਾ ਹੈ।