Canada News : ਕੈਨੇਡਾ ’ਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ’ਚ 6 ਪੰਜਾਬੀਆਂ ਸਮੇਤ 16 ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Canada News : ਇਹ ਹਾਦਸੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਬੀਤੇ 4 ਦਿਨਾਂ 'ਚ ਵੱਖ-ਵੱਖ ਥਾਵਾਂ ’ਤੇ ਵਾਪਰੇ

Road Accident

Canada News : ਕੈਨੇਡਾ ਵਿਚੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਬੀਤੇ 4 ਦਿਨਾਂ 'ਚ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕ ਹਾਦਸਿਆਂ ’ਚ 6 ਪੰਜਾਬੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜਾਬੀਆਂ ਵਿਚੋਂ ਇੱਕੋ ਪਰਿਵਾਰ ਦੇ ਚਾਰ ਜਣੇ ਸ਼ਾਮਲ ਹਨ ਜੋ ਘਟਨਾ ਵੇਲੇ ਕਾਰ 'ਚ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਓਕਨਾਗਨ ਖੇਤਰ ਦੇ ਸ਼ਹਿਰ ਕੈਰੇਮੌਸ ਨੇੜੇ ਹਾਈਵੇਅ ਨੰਬਰ ਤਿੰਨ 'ਤੇ ਹੋਇਆ।

ਇਹ ਵੀ ਪੜੋ: Jalalabad News : ਜਲਾਲਾਬਾਦ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚੇ, ਭਤੀਜੇ ਦੀ ਹੋਈ ਮੌ +ਤ 

ਇਸ ਹਾਦਸੇ ’ਚ ਮਰਨ ਵਾਲਿਆਂ ਦੀ ਪਛਾਣ ਸੁਖਵੰਤ ਸਿੰਘ ਬਰਾੜ, ਉਸ ਦੀ ਪਤਨੀ ਰਾਜਿੰਦਰ ਕੌਰ, ਉਸ ਦੀ ਬੇਟੀ ਕਮਲ ਕੌਰ ਤੇ ਥੋੜ੍ਹੇ ਦਿਨ ਪਹਿਲਾਂ ਪੰਜਾਬ ਤੋਂ ਆਈ ਉਸ ਦੀ ਸਾਲੀ ਸ਼ਿੰਦਰ ਕੌਰ ਵਜੋਂ ਕੀਤੀ ਗਈ ਹੈ। ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਨਾਲ ਸਬੰਧਤ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਲੌਹੀਡ  ਹਾਈਵੇਅ 'ਤੇ ਅਗਾਸਿਸ ਕਸਬੇ ਕੋਲ ਟਰਾਲੇ ਨਾਲ ਕਾਰ ਦੀ ਟੱਕਰ ਵਿਚ ਤਿੰਨ ਜਣੇ ਹਲਾਕ ਹੋ ਗਏ ਜਿਨ੍ਹਾਂ ’ਚੋਂ ਦੋ ਪੰਜਾਬੀ ਦੱਸੇ ਗਏ ਹਨ।

(For more news apart from  Canada different places 16 people, including 6 Punjabi, died in road accident News in Punjabi, stay tuned to Rozana Spokesman)