Mohali News : ਸਕੂਲ ’ਚ ਬੱਚੇ ਨਾਲ ਹੋਈ ਕੁੱਟਮਾਰ, ਉਂਗਲ ’ਤੇ ਹੋਇਆ ਫਰੈਕਚਰ, ਜਾਣੋ ਕੀ ਹੈ ਮਾਮਲਾ
Mohali News : ਬੱਚਾ ਕਿਤਾਬ ਭੁੱਲ ਆਇਆ ਸੀ ਘਰ, ਪਿਤਾ ਨੇ ਬਨੂੜ ਪੁਲਿਸ ਨੂੰ ਸਿਕਾਇਤ ਦਰਜ ਕਰਵਾ ਇਨਸਾਫ਼ ਦੀ ਕੀਤੀ ਮੰਗ
Mohali News : ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਅਜੇ ਆਰਡਰ ਕੱਢਿਆ ਨੂੰ 10 ਦਿਨ ਹੀ ਬੀਤੇ ਸਨ ਕਿ ਬਨੂੜ ਦੇ ਇੱਕ ਪ੍ਰਾਈਵੇਟ ਸਕੂਲ ’ਚ ਬੱਚੇ ਨਾਲ ਹੋਈ ਕੁੱਟਮਾਰ ਵਿਚ ਬੱਚੇ ਦੀ ਉਂਗਲ ’ਤੇ ਹੋਇਆ ਫਰੈਕਚਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬਨੂੜ ਦੇ ਰਹਿਣ ਵਾਲੇ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਸਪ੍ਰੀਤ ਸਿੰਘ ਜੋ ਕਿ ਸੱਤਵੀਂ ਕਲਾਸ ’ਚ ਇੱਕ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਹੈ। ਸਕੂਲ ਦੇ ਅੰਗਰੇਜ਼ੀ ਦੇ ਮਾਸਟਰ ਰੋਬਨ ਵੱਲੋਂ ਬੱਚੇ ਦੀ ਕੁੱਟਮਾਰ ਇਸ ਕਾਰਨ ਕੀਤੀ ਗਈ ਕਿ ਬੱਚਾ ਕਿਤਾਬ ਨੂੰ ਘਰ ਭੁੱਲ ਆਇਆ ਸੀ। ਜਿਸ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਗਈ।
ਪਿਤਾ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪ੍ਰਿੰਸੀਪਲ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ, ਪਰ ਪ੍ਰਿੰਸੀਪਲ ਨੇ ਵੀ ਇਨਕੁਆਰੀ ਕਰਕੇ ਦੱਸਣ ਦਾ ਭਰੋਸਾ ਦੇ ਕੇ ਚੱਲਦਾ ਕਰ ਦਿੱਤਾ ਗਿਆ। ਜਿਸ ਦੇ ਚਲਦੇ ਉਸ ਨੇ ਬਨੂੜ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਵਿਚ ਇਨਸਾਫ਼ ਦਵਾਉਣ ਦੀ ਮੰਗ ਕੀਤੀ ਹੈ।
(For more news apart from Child beaten up in school, finger fractured News in Punjabi, stay tuned to Rozana Spokesman)