Fazilka News: ਪਾਕਿ ਤੋਂ ਮੁੜ ਆਇਆ ਡਰੋਨ, BSF ਨੇ ਕੀਤੀ ਫਾਇਰਿੰਗ, ਪਿਸਤੌਲ ਤੇ ਮੈਗਜ਼ੀਨ ਹੋਏ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Fazilka News: ਪਾਕਿ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ

The drone came back from Pakistan Fazilka News

The drone came back from Pakistan Fazilka News: ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ 'ਤੇ ਗੋਲੀਬਾਰੀ ਦੀ ਖਬਰ ਮਿਲੀ ਹੈ, ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪਾਕਿ ਸਰਹੱਦ 'ਤੇ ਬਾਓਪੀ ਮੁਹਾਰਸੋਨਾ ਨੇੜੇ ਪਾਕਿਸਤਾਨ ਤੋਂ ਇਕ ਡਰੋਨ ਨੇ ਭਾਰਤੀ ਖੇਤਰ 'ਚ ਘੁਸਪੈਠ ਕੀਤੀ, ਜਿਸ ਦੀ ਜਵਾਬੀ ਕਾਰਵਾਈ ਕਰਦੇ ਹੋਏ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਗੋਲੀਬਾਰੀ ਕੀਤੀ।

 ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਖਬਰ ਮਿਲੀ ਸੀ।  ਬੀਐਸਐਫ ਨੇ ਤਲਾਸ਼ੀ ਦੌਰਾਨ ਪਾਕਿਸਤਾਨ ਦਾ ਇੱਕ ਡਰੋਨ ਬਰਾਮਦ ਕੀਤਾ। ਡਰੋਨ ਦੇ ਨਾਲ ਹੀ 3 ਪਿਸਤੌਲ ਅਤੇ 7 ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ, ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਸੀ।

ਬੀਐਸਐਫ ਨੇ ਇਸ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ, ਬਰਾਮਦ ਪਿਸਤੌਲ ਚਾਈਨਜ਼ ਅਤੇ ਇੱਕ ਪਿਸਤੌਲ ਇਟਲੀ ਦਾ ਹੈ, ਜਿਸ ਨਾਲ 7 ਮੈਗਜ਼ੀਨ ਬਰਾਮਦ ਹੋਏ ਹਨ।