Punjab ਭਰ 'ਚੋਂ ਪਵਿੱਤਰ ਹੱਜ ਯਾਤਰਾ 2026 'ਤੇ ਜਾਣ ਲਈ 31 ਜੁਲਾਈ ਤੱਕ ਭਰੇ ਜਾਣਗੇ ਫਾਰਮ
ਮਲੇਰਕੋਟਲਾ ਵਿਖੇ ਹੱਜ ਯਾਤਰਾ ਦੇ ਫਾਰਮ ਭਰਨ ਲਈ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ
Forms to be filled by July 31 to go on the holy Hajj pilgrimage 2026 from across Punjab
ਮਲੇਰਕੋਟਲਾ: ਹੱਜ ਕਮੇਟੀ ਆਫ਼ ਇੰਡੀਆ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਪਵਿੱਤਰ ਹੱਜ ਯਾਤਰਾ 2026 ਲਈ 7 ਜੁਲਾਈ ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ। ਉੱਕਤ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਵਿਖੇ ਹੱਜ ਯਾਤਰਾ ਦੇ ਫਾਰਮ ਭਰਨ ਲਈ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜ਼ੀਜ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਭਰ ਦੇ ਕਿਸੇ ਵੀ ਮੁਸਲਿਮ ਵਿਅਕਤੀ ਵਲੋਂ ਮਲੇਰਕੋਟਲਾ ਵਿਖੇ ਆ ਕੇ ਹੱਜ ਸੰਬੰਧੀ ਸੇਵਾਵਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।