ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ
ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਦਿਨ ਪ੍ਰਤੀ ਦਿਨ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ................
ਡੇਰਾਬੱਸੀ : ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਦਿਨ ਪ੍ਰਤੀ ਦਿਨ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਇਸ ਪਾਰਟੀ ਅੰਦਰ ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ ਆਪਣੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਜਿਸ ਕਾਰਨ ਕਾਂਗਰਸੀ ਵਰਕਰ ਨਿਰਾਸ਼ ਹੋ ਕੇ ਵਿਕਾਸ ਦੀ ਪ੍ਰਤੀਕ ਪਾਰਟੀ ਅਕਾਲੀ ਦਲ ਨਾਲ ਜੁੜ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਪਿੰਡ ਫਤਿਹਪੁਰ ਜੱਟਾਂ ਵਿਖੇ ਇਕ ਮੀਟਿੰਗ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਜੋਗਿੰਦਰ ਸਿੰਘ ਫਹਿਤਪੁਰ ਜੱਟਾਂ ਪ੍ਰਧਾਨ ਐਸ.ਸੀ.ਵਿੰਗ ਬਲਾਕ ਕਾਂਗਰਸ ਡੇਰਾਬੱਸੀ ਆਪਣੇ ਇਕ ਦਰਜਨ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ੍ਰੋਮਣੀ ਅਕਾਲੀ 'ਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਭਰੋਸਾ ਦੁਆਇਆ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਕਾਂਗਰਸ ਪਾਰਟੀ ਛੱਡਣ ਵਾਲੇ ਹੋਰ ਵਰਕਰਾਂ 'ਚ ਗੁਰਦਿਆਲ, ਗੁਰਦੀਪ ਸਿੰਘ, ਮੀਤ ਸਿੰਘ, ਹਜ਼ਾਰਾ ਸਿੰਘ ਜਨੇਤਪੁਰ, ਜਗਦੀਸ਼ ਫਤਿਹਪੁਰ, ਕੁਲਦੀਪ ਸਿੰਘ ਫਤਿਹਪੁਰ ਅਤੇ ਵਿਸ਼ਾਲ ਫਤਿਹਪੁਰ ਹਲਕ ਦਾ ਵਿਧਾਇਕ ਐਨ.ਕੇ. ਸ਼ਰਮਾ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਈਸਾਪੁਰ, ਮਾਨ ਸਿੰਘ ਕਾਰਕੌਰ, ਦਿਲਬਾਰ ਸਿੰਘ ਚਡਿਆਲਾ, ਸੁਖਦੀਪ ਸਿੰਘ ਸੈਦਪੁਰ, ਗੁਰਮੁਖ ਸਿੰਘ ਬਰੌਲੀ, ਮੋਹਨ ਸਿੰਘ ਮੋਹਨੀ ਬਰੌਲੀ, ਜੋਗਿੰਦਰ ਸਿੰਘ ਪੰਚ, ਸੂਬੇਦਾਰ ਅਮਰ ਸਿੰਘ, ਬਲਜੀਤ ਸਿੰਘ ਨੰਬਰਦਾਰ ਅਤੇ ਸੰਤ ਸਿੰਘ, ਗਿਆਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।