'ਤ੍ਰੈ-ਪੱਖੀ ਪਸ਼ੂ ਸੁਭਾਅ' ਦੇਸ਼, ਧਰਮ ਤੇ ਕੌਮਾਂ ਦੀ ਤਰੱਕੀ 'ਚ ਹਮੇਸ਼ਾ ਰੁਕਾਵਟ : ਸੁਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬੇ ਨਾਨਕ ਵੇਲੇ ਤਾਂ ਇਹ ਕੁੱਝ ਨਾ ਕਰ ਸਕੇ ਪਰ 'ਸਿੱਖ ਰਾਜ' ਆਉਣ ਤਕ ਤ੍ਰੈ-ਪੱਖੀ ਪਸ਼ੂ ਸੁਆਭ ਨੇ ਸਿੱਖੀ ਨੂੰ ਕਲਾਵੇ ਵਿਚ ਲੈ ਗਿਆ

principal surinder singh

ਅਨੰਦਪੁਰ ਸਾਹਿਬ, 12 ਅਗੱਸਤ (ਸੇਵਾ ਸਿੰਘ): 'ਬਾਪੂ ਕੇ ਤਿੰਨ ਬਾਂਦਰ' ਕਹਾਣੀ ਤੋਂ ਕੌਣ ਜਾਣੂ ਨਹੀਂ? ਜਿਸ ਵਿਚ ਤਿੰਨ ਬਾਂਦਰਾਂ ਦੁਆਰਾ ਚੰਗਾ ਬੋਲਣ, ਚੰਗਾ ਦੇਖਣ ਤੇ ਚੰਗਾ ਸੁਣਨ ਦੀ ਸਿਖਿਆ ਦਿਤੀ ਗਈ ਹੈ। ਪਰ ਹੁਣ ਦੇਸ਼ ਧਰਮ ਤੇ ਕੌਮਾਂ ਦੀ ਤਰੱਕੀ ਲਈ ਉਪ੍ਰੋਕਤ ਕਹਾਣੀ ਤੋਂ ਅੱਗੇ ਵਧ ਕੇ ਤਿੰਨ ਕਿਸਮ ਦੇ ਪਸ਼ੂਆਂ ਵਾਲਾ ਸੁਭਾਅ ਛੱਡ ਕੇ ਹੀ ਕੌਮ ਤੇ ਧਰਮ ਦਾ ਭਲਾ ਹੋ ਸਕਦਾ ਹੈ। ਇਹ ਤਿੰਨੇ ਔਗੁਣ ਕ੍ਰਮਵਾਰ 'ਬਿਪਰਨ ਕੀ ਰੀਤ, ਪੁਜਾਰੀਵਾਦ ਅਤੇ ਬਹਿਰੂਪੀਆ' ਸੋਚ ਦੇ ਪ੍ਰਤੀਕ ਹਨ। ਸੋ ਇਹ ਤ੍ਰੈ ਪੱਖੀ ਪਸ਼ੂ ਸੁਭਾਅ ਛੱਡ ਕੇ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਨੇ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਬਾਂਦਰ ਸੁਭਾਅ ਸਿੱਖੀ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਗੁਰੂ 'ਨਾਨਕ ਜੋਤਿ' ਦੇ ਸਾਹਮਣੇ ਇਸ ਦੀ ਕੋਈ ਚਾਲ ਸਫ਼ਲ ਨਾ ਹੋ ਸਕੀ। ਸਿੱਖ ਮਿਸਲਾਂ ਦੇ ਸਮੇਂ ਲੂੰਬੜ ਚਾਲਾਂ ਦਾ ਸਹਾਰਾ ਲੈ ਕੇ ਇਹ ਸਿੱਖੀ ਵਿਚ ਪ੍ਰਵੇਸ਼ ਕਰ ਗਿਆ। ਜਿਵੇਂ ਜਿਵੇਂ ਗੁਰੂ ਸਾਹਿਬਾਨ ਦੇ ਸਮਕਾਲੀ ਸਿੱਖ, ਸੰਸਾਰ ਤੋਂ ਕੂਚ ਕਰਦੇ ਗਏ ਜਾਂ ਸ਼ਹੀਦ ਹੁੰਦੇ ਗਏ ਸਿੱਖੀ ਵਿਚ ਇਸ ਦੀ ਪਕੜ ਮਜ਼ਬੂਤ ਹੁੰਦੀ ਗਈ।

ਸਹਿਜੇ-ਸਹਿਜੇ ਇਹ ਇੰਨਾ ਤਾਕਤਵਰ ਹੋ ਗਿਆ ਕਿ ਸਤਲੁਜ ਦਰਿਆ ਤੋਂ ਲੈ ਕੇ ਅਫ਼ਗ਼ਾਨਿਸਤਾਨ ਤਕ ਫੈਲਿਆ ਹੋਇਆ 'ਖ਼ਾਲਸਾ ਰਾਜ' ਹੀ ਤਬਾਹ ਨਾ ਕੀਤਾ ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪ੍ਰਵਾਰ ਦੀ ਨਸਲਕੁਸ਼ੀ ਕਰਨ ਵਿਚ ਵੀ ਸਫ਼ਲ ਹੋ ਗਿਆ। ਸ. ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਵਰਗੇ ਪੰਥ ਪ੍ਰਸਤ ਆਗੂ ਦੇਖਦੇ ਹੀ ਰਹਿ ਗਏ। ਬਿਪਰਵਾਦ ਦੀ ਇਸ ਜੋੜੀ ਨੇ ਉਦੋਂ ਤੋਂ ਹੀ ਸਿੱਖ ਆਗੂਆਂ ਤੇ ਐਸੀ ਕਾਠੀ ਪਾਈ ਕਿ ਉਨ੍ਹਾਂ ਨੂੰ ਗੁਰੂ ਮੱਤ ਵਾਲੀ ''ਤਪ, ਤੇਜ, ਤਿਆਗ ਤੇ ਬਹਾਦਰੀ' ਦੀ ਯਾਦ ਹੀ ਭੁਲਾ ਦਿਤੀ। ਇਉਂ ਲੱਗਦਾ ਹੈ, 'ਬਾਂਦਰ ਵੰਡ ਅਤੇ ਲੂੰਬੜ ਚਾਲਾਂ' ਵਿਚ ਫਸੇ ਹੋਏ ਸਿੱਖ ਆਗੂ ਪੰਜਾਬ ਦੀ ਬਾਦਸ਼ਾਹੀ, ਥਾਲੀ ਵਿਚ ਰੱਖ ਕੇ, ਆਪ ਹੀ ਪੰਜਾਬ ਵਿਰੋਧੀਆਂ ਦੇ ਹਵਾਲੇ ਕਰ ਦੇਣਗੇ।