SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੁੱਤ ਦਾ ਘਿਰਾਓ ਕਰ ਕਿਸਾਨਾਂ ਨੇ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਇੰਦਰਪ੍ਰੀਤ ਨੇ ਕਿਹਾ, "ਮੇਰਾ ਉਥੇ ਜਾਣ ਦਾ ਕੋਈ ਸਿਆਸੀ ਮਕਸਦ ਨਹੀਂ ਸੀ। ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਚਲਾਂਗੇ।"

Farmers besiege son of former SGPC president Gobind Singh Longowal

 

ਨਮੋਲ: ਕਿਸਾਨ ਅੰਦੋਲਨ ਦੇ ਚਲਦੇ ਰਾਜਨੇਤਾਵਾਂ ਦਾ ਘਿਰਾਉ ਅਤੇ ਵਿਰੋਧ ਲਗਾਤਾਰ ਜਾਰੀ ਹੈ।  ਅੱਜ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਦੇ ਇਕ ਪਿੰਡ ਨਮੋਲ (Namol) ਵਿਖੇ ਐੱਸਜੀਪੀਸੀ (SGPC) ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ (Gobind Singh Longowal) ਦੇ ਪੁੱਤਰ (Son) ਨਵਇੰਦਰਪ੍ਰੀਤ ਸਿੰਘ ਲੌਂਗੋਵਾਲ (Navinderpreet Singh Longowal) ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਦਰਅਸਲ, ਨਵਇੰਦਰਪ੍ਰੀਤ ਜਦ ਪਿੰਡ ਨਮੋਲ ਪਹੁੰਚੇ ਤਾਂ ਕਿਸਾਨਾਂ ਵਲੋਂ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਗਿਆ ਅਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ। ਕਿਸਾਨਾਂ ਵਲੋਂ ਉਨ੍ਹਾਂ ਦੀ ਗੱਡੀ ਅੱਗੇ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ ਹਨ।

ਹੋਰ ਪੜ੍ਹੋ: ਰਾਜ ਸਭਾ 'ਚ ਹੰਗਾਮਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ

ਹੋਰ ਪੜ੍ਹੋ: 'ਬਿਜਲੀ ਸਮਝੌਤਿਆਂ ਬਾਰੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਬਾਜ ਆਉਣ ਕੈਪਟਨ ਅਤੇ ਸਿੱਧੂ'

ਕਿਸਾਨਾਂ (Farmers) ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਖੇਤੀ ਕਾਨੂੰਨਾਂ (Farm Laws) ਦੇ ਖ਼ਿਲਾਫ ਰੋਸ ਵਜੋਂ ਅਸੀਂ ਪਿੰਡਾਂ ਵਿਚ ਕੋਈ ਵੀ ਰਾਜਨੀਤਿਕ ਗਤੀਵਿਧੀ (Political Activities) ਨਹੀਂ ਹੋਣ ਦੇਵਾਂਗੇ। ਜਦੋਂ ਤੱਕ ਕਿਸਾਨੀ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸੇ ਵੀ ਰਾਜਨੇਤਾ ਨੂੰ ਪਿੰਡਾਂ ‘ਚ ਕਿਸੇ ਵੀ ਗਤੀਵਿਧੀ ‘ਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਪੁੱਤਰ ਪਿੰਡ ਵਿਚ ਕਿਸੇ ਪ੍ਰੋਗਰਾਮ ’ਤੇ ਆਏ ਸਨ ਅਤੇ ਅਸੀਂ ਉਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਇਨ੍ਹਾਂ ਦਾ ਹੀ ਨਹੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕੀਤਾ ਜਾਵੇਗਾ।

 

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਇਕ ਵੀਡੀਓ ਜਾਰੀ ਕੀਤੀ। ਵੀਡੀਓ ਵਿਚ ਉਨ੍ਹਾਂ ਦੱਸਿਆ ਕਿ, “ਮੈਂ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਸਬੰਧੀ ਪਿੰਡ ਵਾਸੀਆਂ ਨੂੰ 20 ਅਗਸਤ ਦਾ ਸੱਦਾ ਪੱਤਰ ਦੇਣ ਗਿਆ ਸੀ। ਮੇਰਾ ਉਥੇ ਜਾਣ ਦਾ ਕੋਈ ਸਿਆਸੀ ਮਕਸਦ ਨਹੀਂ ਸੀ।”

ਹੋਰ ਪੜ੍ਹੋ: ਵੱਡੀ ਖ਼ਬਰ : ਅੰਮ੍ਰਿਤਸਰ ’ਚ ਇਕ ਵਾਰ ਫਿਰ ਮਿਲਿਆ ਹੈਂਡ ਗ੍ਰਨੇਡ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਨਵਇੰਦਰਪ੍ਰੀਤ ਨੇ ਕਿਹਾ ਕਿ ਕਿਸਾਨਾਂ ਵਲੋਂ ਉਨ੍ਹਾਂ ਦੇ ਰਵੱਈਏ ਨੂੰ ਰੁੱਖਾ ਦੱਸਣ ’ਤੇ ਵੀ ਉਹਨਾਂ ਕਿਸਾਨਾਂ ਦੇ ਫੈਸਲੇ ਦਾ ਸਤਿਕਾਰ ਕੀਤਾ ਅਤੇ ਉਥੋਂ ਵਾਪਸ ਚਲੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, “ਮੈਂ ਵੀ ਕਿਸਾਨ ਦਾ ਪੁੱਤ ਹਾਂ ਅਤੇ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਚਲਾਂਗੇ।