ਨਾ ਮੈਂ ਪੰਜਾਬ 'ਚ ਚੋਣਾਂ ਲੜਾਂਗਾ, ਨਾ ਮੁੱਖ ਮੰਤਰੀ ਬਣਾਂਗਾ : ਚਡੂਨੀ

ਏਜੰਸੀ

ਖ਼ਬਰਾਂ, ਪੰਜਾਬ

ਨਾ ਮੈਂ ਪੰਜਾਬ 'ਚ ਚੋਣਾਂ ਲੜਾਂਗਾ, ਨਾ ਮੁੱਖ ਮੰਤਰੀ ਬਣਾਂਗਾ : ਚਡੂਨੀ

image

ਨਵੀਂ ਦਿੱਲੀ, 12 ਅਗੱਸਤ (ਹਰਜੀਤ ਕੌਰ): ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਉਹ ਨਾ ਤਾਂ ਪੰਜਾਬ ਵਿਚ ਚੋਣਾਂ ਲੜਨਗੇ ਅਤੇ ਨਾ ਹੀ ਮੁੱਖ ਮੰਤਰੀ ਬਣਨਗੇ | ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਿਰਫ਼ ਵਪਾਰੀਆਂ ਨੂੰ  ਸਮਰਥਨ ਦੇਣ ਲਈ ਲੁਧਿਆਣਾ ਗਏ ਸਨ | ਉਨ੍ਹਾਂ ਕਿਹਾ ਕਿ ਸਾਡੇ ਮਿਸ਼ਨ ਪੰਜਾਬ ਮਤਲਬ ਪੰਜਾਬ ਦੇ ਲੋਕਾਂ ਨੂੰ  ਇਕੱਠਾ ਕਰਨਾ ਹੈ ਤਾਂ ਜੋ ਰਵਾਇਤੀ ਪਾਰਟੀਆਂ ਨੂੰ  ਕਿਨਾਰੇ ਕੀਤਾ ਜਾ ਸਕੇ | ਚਡੂਨੀ ਨੇ ਕਿਹਾ,''ਅਸੀਂ ਪੰਜਾਬ ਦੀ ਰਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਾਉਣ ਲਈ ਵਪਾਰੀਆਂ ਨੇ ਸੰਮੇਲਨ ਵਿਚ ਹਿੱਸਾ ਲੈਣ ਗਏ ਸੀ |''’ਉਨ੍ਹਾਂ ਕਿਹਾ,‘''ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ ਅੱਗੇ ਆਉਣ, ਨਵੇਂ ਚਿਹਰੇ ਰਾਜਨੀਤੀ ਵਿਚ ਆ ਚੰਗੇ ਕੰਮ ਕਰਨ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਵੇ, ਮਿਸ਼ਨ ਪੰਜਾਬ ਨੂੰ  ਸਫ਼ਲ ਬਣਾਉਣ ਲਈ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਨਵੇਂ ਚਿਹਰੇ ਪੰਚਾਇਤੀ ਲੋਕਾਂ ਨੂੰ  ਅੱਗੇ ਆਉਣਾ ਚਾਹੀਦਾ ਹੈ |''