ਪੰਜਾਬ ਦੇ ਹਾਕੀ ਖਿਡਾਰੀਆਂ ਨੇ ਦੇਸ਼ ਦੀ ਗੁਆਚੀ ਸ਼ਾਨ ਬਹਾਲ ਕੀਤੀ : ਕੈਪਟਨ ਅਮਰਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਹਾਕੀ ਖਿਡਾਰੀਆਂ ਨੇ ਦੇਸ਼ ਦੀ ਗੁਆਚੀ ਸ਼ਾਨ ਬਹਾਲ ਕੀਤੀ : ਕੈਪਟਨ ਅਮਰਿੰਦਰ ਸਿੰਘ

image


ਹਾਕੀ ਕਪਤਾਨ ਮਨਪ੍ਰੀਤ ਨੂੰ  ਐਸ.ਪੀ. ਬਣਾਉਣ ਦਾ ਐਲਾਨ

ਚੰਡੀਗੜ੍ਹ, 12 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਉ ਉਲੰਪਿਕ ਵਿਚ ਚੈਂਪੀਅਨ ਪੰਜਾਬ ਦੇ ਧੀਆਂ ਪੁੱਤਰਾਂ ਨੂੰ  ਇਥੇ ਹੋਈ ਪ੍ਰਭਾਵਸ਼ਾਲੀ ਸਮਾਰੋਹ ਵਿਚ ਕਰੋੜਾਂ ਰੁਪਏ ਦੀ ਨਕਦ ਰਾਸ਼ੀ ਦੇ ਇਨਾਮਾਂ ਨਾਲ ਸਨਮਾਨਤ ਕੀਤਾ | 
ਚੈਂਪੀਅਨਾਂ ਤੋਂ ਇਲਾਵਾ ਚੌਥੇ ਸਥਾਨ 'ਤੇ ਹੀ ਔਰਤਾਂ ਦੀ ਹਾਕੀ ਟੀਮ ਦੀਆਂ ਮੈਂਬਰ ਖਿਡਾਰਨਾਂ, ਜੈਵਲਿਨ ਥਰੋ ਵਿਚ ਫ਼ਾਈਨਲ ਵਿਚ ਪਹੁੰਚਣ ਵਾਲੀ ਕਮਲਪ੍ਰੀਤ ਕੌਰ, ਸੋਨ ਤਮਗ਼ਾ ਜੇਤੂ ਹਰਿਆਣਾ ਦੇ ਨੀਰਜ ਚੋਪੜਾ ਤੇ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬ ਨਾਲ ਸਬੰਧਤ ਸਮੂਹ ਖਿਡਾਰੀਆਂ ਨੂੰ  ਵੀ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ | ਕੁਲ 28.36 ਕਰੋੜ ਦੇ ਨਕਦ ਰਾਸ਼ੀ ਦੇ ਇਨਾਮ ਪ੍ਰਦਾਨ ਕੀਤੇ ਗਏ | ਇਸ ਮੌਕੇ ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ  ਤਰੱਕੀ ਦੇ ਕੇ ਐਸ.ਪੀ. ਬਣਾਉਣ ਦਾ ਐਲਾਨ ਕੀਤਾ | ਪੰਜਾਬ ਦੇ ਹਾਕੀ ਖਿਡਾਰੀਆਂ ਨੇ ਦੇਸ਼ ਦੀ ਹਾਕੀ ਵਿਚ ਪੁਰਾਣੀ ਸ਼ਾਨ ਮੁੜ ਬਹਾਲ ਕੀਤੀ ਹੈ | ਉਨ੍ਹਾਂ ਉਲੰਪਿਕ ਵਿਚ ਹਾਕੀ ਤੇ ਐਥਲੈਟਿਕਸ ਵਿਚ ਪ੍ਰਾਪਤੀਆਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਅੱਜ ਬਲਬੀਰ ਸਿੰਘ ਸੀਨੀਅਰ ਅਤੇ ਮਿਲਖਾ ਸਿੰਘ ਜ਼ਿੰਦਾ ਹੁੰਦੇ | ਉਨ੍ਹਾਂ ਦੇ ਸੁਪਨੇ ਇਸ ਵਾਰ ਸਾਕਾਰ ਹੋਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਨੂੰ  ਉਤਸ਼ਾਹਤ ਕਰਨ ਲਈ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਕੋਈ ਕਸਰ ਬਾਕੀ ਨਹੀਂ ਛੱਡੇਗੀ | ਉਨ੍ਹਾਂ ਪਟਿਆਲਾ ਵਿਖੇ ਸਥਾਪਤ ਕੀਤੀ ਖੇਡ ਯੂਨੀਵਰਸਿਟੀ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਉਨ੍ਹਾਂ ਇਸ ਮੌਕੇ ਖੇਤ ਮੰਤਰੀ ਨੂੰ  ਖੇਡਾਂ ਦੇ ਵਾਧੇ ਲਈ ਬਲਿਊ ਪਿ੍ੰਟ ਤਿਆਰ ਕਰਨ ਲਈ ਕਿਹਾ | 
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਅਤੀ ਆਧੁਨਿਕ ਸਹੂਲਤਾਂ ਵਾਲੇ ਸਟੇਡੀਅਮ ਬਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਹਾਕੀ ਵਿਚ 41 ਸਾਲ ਬਾਅਦ ਇਤਿਹਾਸਕ ਜਿੱਤ ਹੋਈ ਹੈ | 

ਇਸ ਨਾਲ ਨਵੇਂ ਖਿਡਾਰੀਆਂ ਵਿਚ ਉਤਸ਼ਾਹ ਪੈਦਾ ਹੋਵੇਗਾ | ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪੰਜਾਬ ਦੇ ਖਿਡਾਰੀਆਂ ਦੀ ਖੇਡ ਭਾਵਨਾ ਤੇ ਜਿੱਤਾਂ ਦੀ ਭਰਵੀਂ ਸ਼ਲਾਘਾ ਕੀਤੀ | ਉਨ੍ਹਾਂ ਪੰਜਾਬ ਸਰਕਾਰ ਵਲੋਂ ਖੇਡਾਂ ਲਈ ਚੁਕੇ 
ਕਦਮਾਂ ਨੂੰ  ਵੀ ਸਰਾਹਿਆ | ਉਨ੍ਹਾਂ ਪੰਜਾਬ ਦੇ ਖਿਡਾਰੀਆਂ ਨੂੰ  ਚੰਡੀਗੜ੍ਹ ਦੀਆਂ ਖੇਡ ਅਕਾਦਮੀਆਂ ਨੂੰ  ਦਾਖ਼ਲ ਕਰਨ ਦੀ ਵੀ ਪੇਸ਼ਕਸ਼ ਕੀਤੀ | ਸੈਮੀਫ਼ਾਈਨਲ ਵਿਚ ਖੇਡਣ ਵਾਲੀਆਂ ਦੋ ਮਹਿਲਾ ਹਾਕੀ ਖਿਡਾਰੀਆਂ ਨੂੰ  50-50 ਲੱਖ ਰੁਪਏ, ਫ਼ਾਈਨਲ ਵਿਚ ਪਹੁੰਚਣ ਵਾਲੀ ਐਥਲੀਟ ਨੂੰ  50 ਲੱਖ ਰੁਪਏ ਅਤੇ ਉਲੰਪਿਕ ਵਿਚ ਹਿੱਸਾ ਲੈਣ ਵਾਲੇ 6 ਐਥਲੀਟਾਂ ਨੂੰ  21-21 ਲੱਖ ਰੁਪਏ ਨਕਦ ਰਾਸ਼ੀ ਪ੍ਰਦਾਨ ਕੀਤੀ |