ਕਿਹਾ, ਪੁਲਿਸ ਤਸ਼ੱਦਦ ਢਾਹ ਰਹੀ ਹੈ, ਜਲਦੀ ਸ਼ੰਭੂ ਬੈਰੀਅਰ ਪਹੁੰਚੋ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਪੁਲਿਸ ਤਸ਼ੱਦਦ ਢਾਹ ਰਹੀ ਹੈ, ਜਲਦੀ ਸ਼ੰਭੂ ਬੈਰੀਅਰ ਪਹੁੰਚੋ

image

ਚੰਡੀਗੜ੍ਹ, 12 ਅਗੱਸਤ : ਅੰਬਾਲਾ ਦੇ ਇਕ ਪਿੰਡ ਵਿਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਝੰਡੀਆਂ ਦਿਖਾ ਕਿ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਬੀਤੀ ਸ਼ਾਮ ਹੀ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ। ਕਿਸਾਨਾਂ ਦੀ ਗਿ੍ਰਫ਼ਤਾਰੀ ਦਾ ਵਿਰੋਧ ਕਰਨ ਲਈ ਕਰੀਬ 150 ਕਿਸਾਨ ਅੰਬਾਲਾ ਵਿਖੇ ਇਕੱਠੇ ਹੋਏ, ਜਿਨ੍ਹਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ।
ਇਸ ਮੌਕੇ ਪੁਲਿਸ ਨੇ 150 ਦੇ ਕਰੀਬ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਪੈਦਾ ਹੋਇਆ।  ਇਸ ਕਾਰਵਾਈ ਦੀ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਸਖ਼ਤ ਨਿਖੇਧੀ ਕੀਤੀ। ਕਿਸਾਨ ਆਗੂ ਨੇ ਕਿਹਾ ਪੁਲਿਸ ਕਿਸਾਨਾਂ ਉਤੇ ਤਸ਼ੱਦਦ ਢਾਹ ਰਹੀ ਹੈ,ਇਸ ਲਈ ਅੰਬਾਲਾ ਦੇ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿਚੋਂ ਲੋਕ ਜਲਦ ਤੋਂ ਜਲਦ ਸ਼ੰਭੂ ਬੈਰੀਅਰ ਉਤੇ ਇਕੱਠੇ ਹੋਣ ਅਤੇ ਪ੍ਰਦਰਸ਼ਨ ਕਰਨ। ਉਨ੍ਹਾਂ ਦਸਿਆ ਕਿ ਉਥੇ ਕਈ ਸੀਨੀਅਰ ਆਗੂ ਵੀ ਪਹੁੰਚ ਰਹੇ ਹਨ।