ਗੁੱਸੇ 'ਚ ਸੰਜੇ ਸਿੰਘ ਨੇ ਸਰਕਾਰ ਨੂੰ  ਕੀਤਾ ਚੈਲੰਜ,'ਯੋਗੀ ਮੇਰਾ ਐਨਕਾਊਾਟਰ ਕਰਵਾ ਦੇਵੇ'

ਏਜੰਸੀ

ਖ਼ਬਰਾਂ, ਪੰਜਾਬ

ਗੁੱਸੇ 'ਚ ਸੰਜੇ ਸਿੰਘ ਨੇ ਸਰਕਾਰ ਨੂੰ  ਕੀਤਾ ਚੈਲੰਜ,'ਯੋਗੀ ਮੇਰਾ ਐਨਕਾਊਾਟਰ ਕਰਵਾ ਦੇਵੇ'

image

ਨਵੀਂ ਦਿੱਲੀ, 12 ਅਗੱਸਤ: ਰਾਜ ਸਭਾ ਵਿਚ ਸੰਵਿਧਾਨ (127ਵੀਂ) ਸੋਧ ਬਿੱਲ 2021 ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਸਰਕਾਰ ਨੂੰ  ਘੇਰਿਆ ਹੈ | ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਰੁਧ ਇਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ | ਸਰਕਾਰ ਮੈਨੂੰ ਗੈਂਗਸਟਰ ਬਣਾ ਰਹੀ ਹੈ | ਉਨ੍ਹਾਂ ਕਿਹਾ,''ਯੋਗੀ ਨੂੰ  ਕਹੋ ਕਿ ਮੇਰਾ ਐਨਕਾਊਾਟਰ ਕਰਾ ਦੇਵੇ | ਮੇਰੇ ਵਿਰੁਧ 15 ਮੁਕੱਦਮੇ ਲਿਖੇ ਗਏ |'' ਉਨ੍ਹਾਂ ਕਿਹਾ ਕਿ ਮੇਰਾ ਅਪਰਾਧ ਇਹ ਹੈ ਕਿ ਮੈਂ ਚੰਦਾ ਚੋਰੀ ਦਾ ਮੁੱਦਾ ਚੁੱਕਿਆ | ਸੰਜੇ ਸਿੰਘ ਨੇ ਸਦਨ ਵਿਚ ਰਾਸ਼ਟਰੀ ਪਛੜਾ ਵਰਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਪੀ ਵਿਚ 69000 ਅਧਿਆਪਕਾਂ ਦੀ ਭਰਤੀ ਵਿਚ 22000 ਨੌਕਰੀਆਂ ਪਿਛੜੇ ਵਰਗ ਦੇ ਲੋਕਾਂ ਨੂੰ  ਮਿਲਣੀਆਂ ਸੀ ਪਰ ਉਨ੍ਹਾਂ ਨੂੰ  3.8% ਰਾਖਵਾਂਕਰਨ ਦਿਤਾ ਗਿਆ | ਭਾਜਪਾ ਸਰਕਾਰ ਨੇ ਉਨ੍ਹਾਂ ਦੀਆਂ 18,000 ਨੌਕਰੀਆਂ ਖਾ ਲਈਆਂ | ਇਸ ਤੋਂ ਇਲਾਵਾ ਉਨ੍ਹਾਂ ਨੇ ਯੂਪੀ ਅਤੇ ਗੁਜਰਾਤ ਵਿਚ ਦਲਿਤਾਂ ਅਤੇ ਪਿਛੜੀਆਂ ਜਾਤੀਆਂ 'ਤੇ ਕੀਤੇ ਜਾ ਰਹੇ ਅਤਿਆਚਾਰ ਦਾ ਮੁੱਦਾ ਚੁੱਕਿਆ | ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਵਿਚ ਦਲਿਤਾਂ ਅਤੇ 
ਪਿਛੜੇ ਵਰਗ ਦੇ ਲੋਕਾਂ ਨੂੰ  ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਜੇਕਰ ਸਰਕਾਰ ਨੂੰ  ਵਾਕਈ ਪਿਛੜੇ ਵਰਗਾਂ ਦੀ ਚਿੰਤਾ ਹੈ ਤਾਂ 50 ਫ਼ੀ ਸਦੀ ਦੀ ਸੀਮਾ ਨੂੰ  ਵਧਾਉਣ ਦਾ ਬਿੱਲ ਸਦਨ ਵਿਚ ਲਿਆਂਦਾ ਜਾਵੇ, ਨਹੀਂ ਤਾਂ ਇਹ ਓਬੀਸੀ ਬਿਲ ਦਿਖਾਵਾ ਮੰਨਿਆ ਜਾਵੇਗਾ | ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਜੋ ਕਿਸਾਨ ਅੱਠ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਉਹ ਵੀ ਪਿਛੜੇ ਵਰਗ ਦੇ ਹਨ | ਤਿੰਨ ਖੇਤੀ ਕਾਨੂੰਨਾਂ ਨੂੰ  ਰੱਦ ਕਰਕੇ ਉਹਨਾਂ ਦਾ ਹੱਕ ਦਿੱਤਾ ਜਾਵੇ |