Tragic accident in Khanna, hot iron falls on workers
ਖੰਨਾ : ਖੰਨਾ ਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਗੋਬਿੰਦਗੜ੍ਹ ਦੀ ਸਟੀਲ ਮਿੱਲ ਦੀ ਭੱਠੀ 'ਤੇ ਕੰਮ ਕਰ ਰਹੇ ਮਜ਼ਦੂਰਾਂ ਤੇ ਗਰਮ ਲੋਹਾ ਡਿੱਗ ਗਿਆ।
ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਏ। ਮਿਲੀ ਜਾਣਕਾਰੀ ਅਨੁਸਾਰ ਭੱਠੀ 'ਚ ਅਚਾਨਕ ਉਬਾਲ ਆ ਗਿਆ ਅਤੇ ਗਰਮ ਲੋਹਾ ਮਜ਼ਦੂਰਾਂ 'ਤੇ ਡਿਗ ਗਿਆ। ਇਸ ਘਟਨਾ ਦੌਰਾਨ ਕਈ ਮਜ਼ਦੂਰ 100 ਫ਼ੀਸਦੀ ਝੁਲਸ ਗਏ।
ਮਜ਼ਦੂਰਾਂ ਨੂੰ ਖੰਨਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਕਈ ਮਜ਼ਦੂਰਾਂ ਦੀ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਡੀ. ਐਮ. ਸੀ. ਰੈਫ਼ਰ ਕੀਤਾ ਗਿਆ ਹੈ।