ਤਰਨਤਾਰਨ ’ਚ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਤਰਨਤਾਰਨ ’ਚ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ

image

2 ਲੱਖ 1500 ਰੁਪਏ ਦੀ ਜਾਅਲੀ ਕਰੰਸੀ ਬਰਾਮਦ
 

ਤਰਨਤਾਰਨ, 12 ਅਗੱਸਤ (ਅਜੀਤ ਸਿੰਘ ਘਰਿਆਲਾ) : ਤਰਨਤਾਰਨ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਹਰਦੀਪ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਦਸ਼ਮੇਸ਼ ਨਗਰ ਥਾਣਾ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਰਮਨ ਕੁਮਾਰ ਸ਼ਰਮਾ ਪੁੱਤਰ ਇੰਦਰਜੀਤ ਸ਼ਰਮਾ ਵਾਸੀ ਰਾਏ ਕਲਾਂ ਥਾਣਾ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਜੋ ਜਾਅਲੀ ਕਰੰਸੀ ਤਿਆਰ ਕਰ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਸਪਲਾਈ ਕਰਦੇ ਹਨ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਦੋਸ਼ੀ ਮੋਟਰਸਾਈਕਲ ਨੰ: ਪੀ ਬੀ 02--2198 ’ਤੇ ਤਰਨਤਾਰਨ ਦੇ ਆਸ ਪਾਸ ਘੁੰਮ ਰਹੇ ਸਨ। ਪੁਲਿਸ ਨੇ ਤਲਾਸ਼ੀ ਦੌਰਾਨ ਦੋਸ਼ੀ ਹਰਦੀਪ ਸਿੰਘ ਦੀ ਜੇਬ ’ਚੋਂ 2000 ਰੁਪਏ ਦੇ 73 ਨੋਟ ਜੋ ਕੁੱਲ 1,46,000 ਰੁਪਏ ਅਤੇ ਰਮਨ ਕੁਮਾਰ ਸ਼ਰਮਾ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ ’ਚੋਂ 200 ਰੁਪਏ ਦੇ 60 ਨੋਟ ਜੋ ਕੁੱਲ 12000 ਰੁਪਏ ਅਤੇ 500 ਰੁਪਏ ਦੇ 87 ਨੋਟ ਕੁੱਲ 43500 ਰੁਪਏ ਜੋ ਕੁੱਲ 55500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਪੁਲਿਸ ਨੇ ਅਗਲੀ ਕਾਵਾਈਸ਼ੁਰੂ ਕਰ ਦਿਤੀ ਹੈ।