ਸੱਪ ਦੇ ਡੰਗਣ ਨਾਲ 19 ਸਾਲਾ ਲੜਕੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੀਰਾ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ

photo

 

ਫਿਰੋਜ਼ਪੁਰ: ਜ਼ੀਰਾ ਸ਼ਹਿਰ ਦੇ ਸ਼ਾਹ ਵਾਲਾ ਰੋਡ ਉੱਤੇ ਧੱਕਾ ਬਸਤੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ  ਦੀ ਰਹਿਣ ਵਾਲੀ ਇੱਕ ਨੌਜਵਾਨ ਲੜਕੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਘਰ ਵਿਚ ਸੁੱਤੀ ਪਈ ਸੀ ਤਾਂ ਉਸਨੂੰ ਸੱਪ ਨੇ ਡੰਗ ਲਿਆ ਸੀ।

 

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰਇਸ ਘਟਨਾ ਦਾ ਪਤਾ ਨਹੀਂ ਚੱਲਿਆ। ਜਾਣਕਾਰੀ ਮੁਤਾਬਕ ਕੁੜੀ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਸਮਝਿਆ ਕਿ ਕਿਸੇ ਹੋਰ ਚੀਜ਼ ਨੇ ਹੈ। ਇਸ ਨੂੰ ਲੈ ਕੇ ਉਹ ਸਵੇਰ ਤੱਕ ਦੀ ਉਡੀਕ ਕਰਦੇ ਹੋਏ ਸੌਂ ਗਏ।

ਜਦੋਂ ਉਨ੍ਹਾਂ ਸਵੇਰੇ ਦੇਖਿਆ ਤਾਂ ਲੜਕੀ ਦੇ ਮੂੰਹ ਵਿੱਚੋਂ ਝੱਗ ਨਿੱਕਲ ਰਹੀ ਤਾਂ ਪਰਿਵਾਰ ਨੇ ਉਸਨੂੰ ਪਹਿਲਾਂ ਕਿਸੇ ਜੋਗੀ ਕੋਲ ਲਿਜਾਇਆ ਅਤੇ ਉਸ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ 174 ਦੀ ਕਾਰਵਾਈ ਕੀਤੀ ਗਈ ਹੈ।