ਮਲੇਸ਼ੀਆ 'ਚ ਫਸੀ ਗੁਰਵਿੰਦਰ ਕੌਰ ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦ ਪਰਤੇਗੀ ਵਤਨ, ਮੁੱਖ ਮੰਤਰੀ ਨੇ ਦਿੱਤਾ ਭਰੋਸਾ 

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਦੱਸਿਆ ਕਿ ਗੁਰਵਿੰਦਰ ਕੌਰ ਦਾ ਸੰਪਰਕ ਭਾਰਤੀ ਅੰਬੈਸੀ ਨਾਲ ਹੋ ਗਿਆ ਹੈ

Gurvinder Kaur, CM Bhagwant Mann

ਸੰਗਰੂਰ - ਮਲੇਸ਼ੀਆ ਵਿਚ ਫਸੀ ਜ਼ਿਲ੍ਹੇ ਦੇ ਪਿੰਡ ਅੜਕਵਾਸ ਦੀ ਗੁਰਵਿੰਦਰ ਕੌਰ ਜਲਦ ਵਤਨ ਪਰਤੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਇਹ ਗੱਲ ਕਹੀ ਹੈ। ਟਵੀਟ ਵਿਚ ਉਹਨਾਂ ਨੇ ਲਿਖਿਆ ਹੈ ਕਿ ''ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜ਼ਿਲ੍ਹਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ..ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਗੁਰਵਿੰਦਰ ਕੌਰ ਆਪਣੇ ਪਰਿਵਾਰ 'ਚ ਵਾਪਸ ਆ ਜਾਵੇਗੀ''

 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਵਿੰਦਰ ਕੌਰ ਨੇ ਮਲੇਸ਼ੀਆ ਤੋਂ ਵੀਡੀਓ ਸ਼ੇਅਰ ਕਰਕੇ ਆਪਣੀ ਕਹਾਣੀ ਸੁਣਾਈ ਸੀ। ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਵੀ ਆਇਆ। ਮਾਮਲੇ ਵਿਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਪੰਜਾਬਣ ਦੀ ਪਿੰਡ ਵਾਪਸੀ ਹੋਵੇਗੀ।
ਜ਼ਿਕਰਯੋਗ ਹੈ ਕਿ ਲਹਿਰਾਗਾਗਾ ਦੇ ਨੇੜਲੇ ਪਿੰਡ ਅੜਕਵਾਸ ਨਾਲ ਸਬੰਧਤ ਕੁੜੀ ਗੁਰਵਿੰਦਰ ਕੌਰ ਮਲੇਸ਼ੀਆ ਵਿਚ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੈ। ਸੈਲੂਨ ਵਿਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉੱਥੇ ਉਸ ਤੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਕਮਰੇ ਵਿਚ ਨਜ਼ਰਬੰਦ ਰੱਖਿਆ ਗਿਆ। 

ਉਸ ਨੇ ਮਲੇਸ਼ੀਆ ਤੋਂ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਉਹ ਇੱਥੇ ਸੈਲੂਨ ਦਾ ਕੰਮ ਕਰਨ ਲਈ ਆਈ ਸੀ। ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਨੇ ਉਸ ਨੂੰ ਝਾਂਸਾ ਦਿੱਤਾ ਸੀ ਕਿ ਉਸ ਦਾ ਮਲੇਸ਼ੀਆ ਵਿਚ ਸੈਲੂਨ ਹੈ ਅਤੇ ਉੱਥੇ ਉਸ ਨੂੰ ਕੰਮ ’ਤੇ ਲਗਾ ਦਿੱਤਾ ਜਾਵੇਗਾ। ਹੁਣ ਉਸ ਨੂੰ ਸਮੇਂ ’ਤੇ ਖਾਣਾ ਵੀ ਨਹੀਂ ਮਿਲ ਰਿਹਾ ਤੇ ਘਰ ਵਿਚ ਬੰਦ ਕਰਕੇ ਰੱਖਿਆ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਉਹ ਕੁੜੀ ਨੂੰ ਜਲਦ ਵਤਨ ਵਾਪਸ ਲੈ ਆਉਣਗੇ।