'ਆਪ' ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ, 'ਪੱਕੇ ਤੌਰ ਤੇ ਪਿਛੜ ਗਈ'
ਸ਼ਹਿਰ ਵਿੱਚ 6 ਓਪਨ ਏਅਰ ਜਿੰਮਾਂ ਦਾ ਉਦਘਾਟਨ
ਲੁਧਿਆਣਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨ ਵਿਰੋਧੀ ਜ਼ਮੀਨ ਪੂਲਿੰਗ ਪਾਲਿਸੀ ਵਾਪਸ ਲੈਣ ਦੇ ਨਾਲ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਪਿਛੜ ਗਈ ਹੈ। ਇੱਥੇ ਸੀਨੀਅਰ ਪਾਰਟੀ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਨੂੰ ਪਹਿਲਾਂ ਹੀ ਬਹੁਤ ਸਾਰੇ ਪਿੰਡਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਬਹੁਤ ਜਲਦੀ ਇਸਨੂੰ ਪੂਰੇ ਪੰਜਾਬ ਤੋਂ ਵਰਜਿਤ ਕੀਤਾ ਜਾਵੇਗਾ।
ਇਸ ਮੌਕੇ ਵੜਿੰਗ ਨੇ ਸ਼ਹਿਰ ਵਿੱਚ ਛੇ 'ਓਪਨ-ਏਅਰ' ਜਿੰਮਾਂ ਦਾ ਵੀ ਉਦਘਾਟਨ ਕੀਤਾ। ਜਿਨ੍ਹਾਂ ਵਾਸਤੇ ਉਨ੍ਹਾਂ ਨੇ ਆਪਣੇ ਸਥਾਨਕ ਖੇਤਰੀ ਵਿਕਾਸ ਫੰਡ ਵਿੱਚੋਂ ਹਰੇਕ ਨੂੰ 4-4 ਲੱਖ ਰੁਪਏ ਪ੍ਰਦਾਨ ਕੀਤੇ ਸਨ।
ਉੱਥੇ ਹੀ, ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ 'ਆਪ' ਨੂੰ ਕਰਾਰੀ ਹਾਰ ਮਿਲਣ ਦੀ ਭਵਿੱਖਬਾਣੀ ਕਰਦੇ ਹੋਏ, ਵੜਿੰਗ ਨੇ ਦਾਅਵਾ ਕੀਤਾ ਕਿ ਪਾਰਟੀ ਆਪਣੀ ਏ-ਟੀਮ ਭਾਜਪਾ ਦਾ ਭਵਿੱਖ ਭੁਗਤੇਗੀ, ਜਿਸਨੂੰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਗਿਆ ਸੀ। ਆਪ ਭਾਜਪਾ ਦੇ ਰਸਤੇ ਤੇ ਚੱਲ ਰਹੀ ਹੈ ਅਤੇ ਇਸਦਾ ਨਤੀਜਾ ਵੀ ਭਾਜਪਾ ਦੇ ਭਵਿੱਖ ਵਰਗਾ ਹੀ ਹੋਵੇਗਾ।
ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਲੋਕਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਇੱਕ ਵਿਆਪਕ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤਾ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਅਤੇ ਵਰਕਰਾਂ ਤੋਂ ਸਰਕਾਰ ਬਾਰੇ ਤੇ ਭਵਿੱਖ ਲਈ ਪਾਰਟੀ ਦੀ ਰਣਨੀਤੀ ਬਾਰੇ ਫੀਡਬੈਕ ਮਿਲ ਰਿਹਾ ਹੈ।
ਉਨ੍ਹਾਂ ਨੇ 2027 ਵਿੱਚ ਕਾਂਗਰਸ ਦੀਆਂ ਸੰਭਾਵਨਾਵਾਂ ਬਾਰੇ ਵਿਸ਼ਵਾਸ ਪ੍ਰਗਟ ਕਰਦੇ ਹੋਏ, ਕਿਹਾ ਕਿ ਜਿੱਥੇ 'ਆਪ' ਆਪਣੀਆਂ ਵਾਰ-ਵਾਰ ਅਸਫਲਤਾਵਾਂ ਅਤੇ ਪੰਜਾਬੀਆਂ ਦੀ ਜ਼ਮੀਨ ਨੂੰ ਲੁੱਟਣ ਦੀਆਂ ਸਪੱਸ਼ਟ ਕੋਸ਼ਿਸ਼ਾਂ ਕਾਰਨ ਬਦਨਾਮ ਹੋਈ ਹੈ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਵੰਡਿਆ ਗਿਆ ਹੈ, ਜਦਕਿ ਭਾਜਪਾ ਦੌੜ ਵਿੱਚ ਕਿਤੇ ਵੀ ਨਹੀਂ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਸਿਰਫ ਕਾਂਗਰਸ ਵਿੱਚ ਹੀ ਉਮੀਦ ਦੇਖਦੇ ਹਨ ਅਤੇ ਅਸੀਂ ਚੁਣੌਤੀ ਲੈਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲਾ ਡੇਢ ਸਾਲ ਨਾ ਸਿਰਫ਼ ਪਾਰਟੀ ਲਈ, ਸਗੋਂ ਸੂਬੇ ਲਈ ਵੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਬਚਾਉਣ ਅਤੇ ਇਸਨੂੰ ਤਰੱਕੀ ਦੇ ਰਾਹ 'ਤੇ ਵਾਪਸ ਲਿਆਉਣ ਦੀ ਲੋੜ ਹੈ ਅਤੇ ਸਿਰਫ਼ ਕਾਂਗਰਸ ਹੀ ਅਜਿਹਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ 2022 ਵਿੱਚ ਆਪਣੇ ਫੈਸਲੇ ਤੇ ਪਛਤਾਵਾ ਕਰ ਰਹੇ ਹਨ, ਕਿਉਂਕਿ ਉਹ 'ਆਪ' ਆਗੂਆਂ ਦੇ ਲੁਭਾਉਣੇ ਅਤੇ ਭਰਮਾਉਣ ਵਾਲੇ ਵਾਅਦਿਆਂ ਵਿੱਚ ਆ ਗਏ ਸਨ, ਜਿਨ੍ਹਾਂ ਦਾ ਅਸਲ ਵਿੱਚ ਕੋਈ ਮਤਲਬ ਨਹੀਂ ਸੀ।
ਅੱਜ ਦੀ ਮੀਟਿੰਗ ਵਿੱਚ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸੁਰਿੰਦਰ ਡਾਵਰ, ਸੰਜੀਵ ਤਲਵਾੜ, ਕੁਲਦੀਪ ਸਿੰਘ ਵੈਦ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਪਵਨ ਦੀਵਾਨ, ਕੇ.ਕੇ ਬਾਵਾ, ਕਾਮਿਲ ਸਿੰਘ ਅਤੇ ਹੋਰ ਸ਼ਾਮਲ ਸਨ।