Jalandhar ਦੇ ਸਈਪੁਰ ’ਚ ਇਕ ਹੀ ਬਿਲਡਿੰਗ ’ਚ ਚੱਲ ਰਹੇ ਦੋ ਸਮਾਰਟ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

8 ਕਮਰਿਆਂ ਵਾਲੀ ਬਿਲਡਿੰਗ ’ਚ ਲਗਭਗ 650 ਬੱਚੇ ਬੈਠਣ ਲਈ ਮਜਬੂਰ

Two smart schools running in the same building in Saipur, Jalandhar

Two smart schools running news : ਜਲੰਧਰ ਦੇ ਇਕ ਸਮਾਰਟ ਸਕੂਲ ਦੀ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਸਈਪੁਰ ’ਚ ਸਥਿਤ ਇਸ ਇਮਾਰਤ ਵਿੱਚ ਦੋ ਸਕੂਲ ਚੱਲ ਰਹੇ ਹਨ। ਗਰਾਊਂਡ ਫਲੋਰ ’ਤੇ ਚਾਰ ਕਮਰਿਆਂ ਵਾਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ, ਜਿਸ ਵਿੱਚ 534 ਵਿਦਿਆਰਥੀ ਹਨ ਅਤੇ ਪਹਿਲੀ ਮੰਜ਼ਿਲ ’ਤੇ ਚਾਰ ਕਮਰਿਆਂ ਵਾਲਾ ਸਮਾਰਟ ਮਿਡਲ ਸਕੂਲ ਵੀ ਹੈ। ਇਸ ਵਿੱਚ 100 ਤੋਂ ਵੱਧ ਵਿਦਿਆਰਥੀ ਹਨ। ਲਗਭਗ 650 ਵਿਦਿਆਰਥੀਆਂ ਦੇ ਹਿਸਾਬ ਨਾਲ ਇੱਥੇ ਜਗ੍ਹਾ ਘੱਟ ਹੈ। ਮਿਡ-ਡੇਅ ਮੀਲ ਸਮੱਗਰੀ ਵੀ ਇੱਥੇ ਹੀ ਰੱਖੀ ਗਈ ਹੈ। ਅਧਿਆਪਕਾਂ ਨੂੰ ਮਜਬੂਰ ਹੋ ਕੇ ਸਕੂਲ ਦੇ ਨੇੜੇ ਗੁਰਦੁਆਰੇ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਦੋਂ ਇੱਥੇ ਸਮਾਗਮ ਖਤਮ ਹੁੰਦਾ ਹੈ ਤਾਂ ਬੱਚਿਆਂ ਨੂੰ ਵਰਾਂਡੇ ’ਚ ਬਿਠਾਉਣਾ ਪੈਂਦਾ ਹੈ।  ਕਈ ਵਾਰ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਵੀ ਘਰ ਭੇਜ ਦਿੱਤਾ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਸਕੂਲ ਬਣਾਉਣ ਜਾਂ ਇਮਾਰਤ ਦੇਣ ਦੀ ਮੰਗ ਕੀਤੀ  ਸੀ ਕਿਉਂਕਿ ਇਸ ਵੇਲੇ ਇੱਥੇ ਬੱਚਿਆਂ ਦੀ ਪੜ੍ਹਾਈ ਆਸਾਨ ਨਹੀਂ ਹੈ।

 
ਜਾਣੋ ਸਮਾਰਟ ਸਕੂਲ ਕਿਹੋ ਜਿਹੇ ਹੁੰਦੇ ਹਨ : ਕਲਾਸ ’ਚ ਐਲਈਡੀ ਲੱਗੀ ਹੋਵੇਗੀ,ਵਿਦਿਆਰਥੀਆਂ ਦੇ ਬੈਠਣ ਦਾ ਵਧੀਆ ਪ੍ਰਬੰਧ ਹੋਵੇ। ਖੇਡ ਦਾ ਮੈਦਾਨ, ਵਿਦਿਅਕ ਪਾਰਕ , ਓਪਨ ਜਿਮ, ਸਮਾਰਟ ਵਾਲ ਵਰਕ, ਸੀਸੀਟੀਵੀ ਕੈਮਰੇ, ਗੇਟ ਦਾ ਸੁੰਦਰੀਕਰਨ, ਹਰ ਕਲਾਸ ਵਿੱਚ ਲੈਕਚਰ ਸਟੈਂਡ, ਪ੍ਰੋਜੈਕਟਰ, ਸਮਾਰਟ ਵਰਦੀ, ਸਮਾਰਟ ਲੈਬ, ਸੀਨੀਅਰ ਸੈਕੰਡਰੀ ਸਕੂਲਾਂ ’ਚ ਸਕੂਲ ਬੈਂਡ ਦੀ ਟੀਮ ਹੋਣੀ ਚਾਹੀਦੀ ਹੈ। 


ਇੱਥੇ ਇਨ੍ਹਾਂ ਚੀਜ਼ਾਂ ਦੀ ਘਾਟ ਹੈ : ਸਕੂਲ ਵਿੱਚ ਖੇਡ ਦਾ ਮੈਦਾਨ ਨਹੀਂ, ਵਿਦਿਅਕ ਪਾਰਕ ਨਹੀਂ, ਓਪਨ ਜਿਮ ਨਹੀਂ, ਗੇਟ ਦਾ ਸੁੰਦਰੀਕਰਨ ਨਹੀਂ, ਲੈਕਚਰ ਸਟੈਂਡ ਨਹੀਂ, ਸਮਾਰਟ ਲੈਬ ਆਦਿ ਕੁੱਝ ਵੀ ਨਹੀਂ।