ਕੰਗਨਾ ਵਿਰੁਧ ਡਰੱਗਜ਼ ਮਾਮਲੇ 'ਚ ਜਾਂਚ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਕੰਗਨਾ ਵਿਰੁਧ ਡਰੱਗਜ਼ ਮਾਮਲੇ 'ਚ ਜਾਂਚ ਸ਼ੁਰੂ

image

ਕੰਗਨਾ ਨੇ ਸੋਮਨਾਥ ਮੰਦਰ 'ਚ ਪੂਜਾ ਕਰਦੇ ਹੋਏ ਅਪਣੀ ਤਸਵੀਰ ਕੀਤੀ ਸਾਂਝੀ
 

ਮੁਬੰਈ, 12 ਸਤੰਬਰ : ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਕੰਗਨਾ ਰਨੌਤ ਵਿਰੁਧ ਨਸ਼ਿਆਂ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰਾਲੇ ਨੇ ਸ਼ੱਕਰਵਾਰ ਨੂੰ ਕੰਗਨਾ ਵਿਰੁਧ ਜਾਂਚ ਦੇ ਆਦੇਸ਼ ਦਿਤੇ ਹਨ। ਅਭਿਨੇਤਰੀ ਦੇ ਦੋਸਤ ਰਹੇ ਅਧਿਐਨ ਸੁਮਨ ਨੇ ਕੰਗਨਾ 'ਤੇ ਇਕ ਇੰਟਰਵਿਊ ਦੌਰਾਨ ਨਸ਼ੇ ਲੈਣ ਦਾ ਦੋਸ਼ ਲਾਇਆ ਸੀ। ਸੂਤਰਾਂ ਅਨੁਸਾਰ ਐਨਸੀਬੀ ਪਹਿਲਾਂ ਇੰਟਰਵਿਊ ਦੇਖੇਗੀ ਅਤੇ ਉਸ ਦੇ ਆਧਾਰ 'ਤੇ, ਪ੍ਰਸ਼ਨ ਤਿਆਰ ਕੀਤੇ ਜਾਣਗੇ ਉਸ ਤੋਂ ਬਾਅਦ ਕੰਗਨਾ ਤੋਂ ਪ੍ਰਸ਼ਨ ਕੀਤੇ ਜਾਣਗੇ।
ਦੂਜੇ ਪਾਸੇ ਕੰਗਨਾ ਨੇ ਅੱਜ ਫ਼ਿਰ ਮਹਾਰਾਸ਼ਟਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕੰਗਨਾ ਨੇ ਟਵਿੱਟਰ 'ਤੇ ਸੋਮਨਾਥ ਮੰਦਰ 'ਚ ਅਪਣੀ ਇਕ ਫ਼ੋਟੋ ਸਾਂਝੀ ਕਰਦਿਆਂ ਲਿਖਿਆ, ''ਕਿੰਨੇ ਲੋਕਾਂ ਨੇ ਸੋਮਨਾਥ ਨੂੰ ਬੇਰਹਿਮੀ ਨਾਲ ਤਬਾਹ ਕਰ ਦਿਤਾ ਪਰ ਇਤਿਹਾਸ ਗਵਾਹ ਹੈ, ਬੇਰਹਿਮੀ ਅਤੇ ਬੇਇਨਸਾਫ਼ੀ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ, ਅੰਤ ਵਿਚ ਜਿੱਤ ਸ਼ਰਧਾ ਦੀ ਹੁੰਦੀ ਹੈ।
ਕੰਗਨਾ ਨੇ ਕਿਹਾ ਮਹਾਰਾਸ਼ਟਰ ਵਿਚ ਸਰਕਾਰ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਬੀਐਮਸੀ ਨੇ ਬੁਧਵਾਰ ਨੂੰ ਕੰਗਨਾ ਦੇ ਦਫ਼ਤਰ 'ਚ ਭੰਨ-ਤੋੜ ਕੀਤੀ ਸੀ। ਅਭਿਨੇਤਰੀ ਨੇ ਕਲ ਰਾਤ ਟਵਿੱਟਰ 'ਤੇ ਇਕ ਮਿੰਟ ਦਾ ਵੀਡੀਉ ਸਾਂਝਾ ਕਰਦਿਆਂ ਕਿਹਾ ਕਿ ਮਹਾਰਾਸ਼ਟਰ 'ਚ ਸਰਕਾਰ ਦਾ ਅਤਿਵਾਦ ਅਤੇ ਅਤਿਆਚਾਰ ਵਧਦਾ ਜਾ ਰਿਹਾ ਹੈ।        (ਏਜੰਸੀ)

ਕੰਗਨਾ ਨੇ ਸ਼ਿਵ ਸੈਨਾ ਨੂੰ ਸੋਮਨਾਥ ਮੰਦਰ ਦੇ ਇਤਿਹਾਸ ਦੀ ਯਾਦ ਦਿਵਾਉਂਦੇ ਹੋਏ ਕਿਹਾ, ਜਿੱਤ ਸਿਰਫ਼ ਸ਼ਰਧਾ ਦੀ ਹੁੰਦੀ ਹੈ