ਪੀਰਮੁਚੱਲਾ 'ਚ ਗੰਦੇ ਪਾਣੀ ਕਰ ਕੇ ਫੈਲਿਆ ਡਾਇਰੀਆ, 100 ਤੋਂ ਵੱਧ ਲੋਕ ਬਿਮਾਰ  

ਏਜੰਸੀ

ਖ਼ਬਰਾਂ, ਪੰਜਾਬ

ਪੀੜਤਾਂ ਨੂੰ ਇਲਾਜ ਲਈ ਪੰਚਕੂਲਾ ਦੇ ਸਿਵਲ ਹਸਪਤਾਲ, ਚੰਡੀਗੜ੍ਹ ਜੀਐਮਸੀਐਚ ਅਤੇ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ।

diarrhoea outbreak in Peermuchalla, 138 people fall ill

 

ਪੰਚਕੂਲਾ - ਪੀਰਮੁਚੱਲਾ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲਗਭਗ 100 ਲੋਕ ਦਸਤ ਤੋਂ ਪ੍ਰਭਾਵਿਤ ਹੋਏ ਹਨ। ਪੀੜਤਾਂ ਨੂੰ ਇਲਾਜ ਲਈ ਪੰਚਕੂਲਾ ਦੇ ਸਿਵਲ ਹਸਪਤਾਲ, ਚੰਡੀਗੜ੍ਹ ਜੀਐਮਸੀਐਚ ਅਤੇ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਸਰਵੇਖਣ ਵਿਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀਰਮੁਚੱਲਾ ਖੇਤਰ ਵਿਚ ਤਿੰਨ ਦਿਨਾਂ ਤੋਂ ਲੋਕ ਉਲਟੀਆਂ ਅਤੇ ਦਸਤ ਦੀ ਸਮੱਸਿਆ ਕਾਰਨ ਹਸਪਤਾਲਾਂ ਦੇ ਚੱਕਰ ਲਗਾ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲੋਕ ਬਿਮਾਰ ਹੋ ਰਹੇ ਹਨ।

ਲੋਕਾਂ ਨੇ ਦੱਸਿਆ ਕਿ ਪਾਣੀ ਵਿਚ ਬਦਬੂ ਤੋਂ ਇਲਾਵਾ ਮਿੱਟੀ ਵੀ ਆ ਰਹੀ ਹੈ, ਪੰਚਕੂਲਾ ਦੇ ਸੈਕਟਰ -21 ਵਾਲੇ ਪਾਸੇ ਤੋਂ ਸੀਵਰ ਨਾਲ ਭਰਿਆ ਪਾਣੀ ਲਗਾਤਾਰ ਪੀਰਮੁਚੱਲਾ ਵੱਲ ਛੱਡਿਆ ਜਾਂਦਾ ਹੈ। ਇਹ ਪਾਣੀ ਥਾਂ-ਥਾਂ ਇਕੱਠਾ ਹੁੰਦਾ ਰਹਿੰਦਾ ਹੈ, ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿਚ ਲੀਕੇਜ ਹੋਣ ਕਾਰਨ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਇਸ ਪਾਸੇ ਧਿਆਨ ਨਹੀਂ ਦੇ ਰਹੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਲਟਾਣਾ ਦੇ ਏਕਤਾ ਵਿਹਾਰ ਵਿਚ ਵੀ ਦੂਸ਼ਿਤ ਪੀਣ ਵਾਲੇ ਪਾਣੀ ਦੇ ਕਾਰਨ ਦਸਤ ਦੀ ਸਮੱਸਿਆ ਪੈਦਾ ਹੋ ਗਈ ਸੀ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ ਵੀ ਜ਼ੀਰਕਪੁਰ ਨਗਰ ਕੌਂਸਲ ਸਬਕ ਨਹੀਂ ਲੈ ਸਕੀ।

ਕਲੋਰੀਨ ਵਾਲਾ ਸਾਫ਼ ਪਾਣੀ ਦੇਣਾ ਨਗਰ ਪਰੀਸ਼ਦ ਦੀ ਜ਼ਿੰਮੇਵਾਰੀ ਹੈ, ਪਰ ਪੀਰਮੁਚੱਲਾ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਪਾਣੀ ਵਿੱਚ ਕਲੋਰੀਨ ਪਾਈ ਹੀ ਨਹੀਂ ਗਈ। ਕੁਝ ਦਿਨ ਪਹਿਲਾਂ ਜਦੋਂ ਬਲਟਾਣਾ ਖੇਤਰ ਵਿਚ ਦਸਤ ਦੀ ਸਮੱਸਿਆ ਆਈ ਸੀ ਤਾਂ ਡੀਸੀ ਮੁਹਾਲੀ ਨੇ ਆਦੇਸ਼ ਦਿੱਤਾ ਸੀ ਕਿ ਸ਼ਹਿਰ ਦੇ ਸਾਰੇ ਖੇਤਰਾਂ ਵਿਚ ਪਾਣੀ ਦੀ ਜਾਂਚ ਕੀਤੀ ਜਾਵੇ ਅਤੇ ਪੀਣ ਵਾਲੇ ਪਾਣੀ ਵਿਚ ਕਲੋਰੀਨ ਮਿਲਾਇਆ ਜਾਵੇ, ਪਰ ਡੀਸੀ ਮੁਹਾਲੀ ਦੇ ਆਦੇਸ਼ਾਂ ਅਨੁਸਾਰ ਨਾ ਤਾਂ ਜਾਂਚ ਨਾ ਹੀ ਪਾਣੀ ਵਿਚ ਕਲੋਰੀਨ ਮਿਲਾਇਆ ਜਾ ਰਿਹਾ ਹੈ। 

ਉਹ ਦੋ-ਤਿੰਨ ਦਿਨਾਂ ਤੋਂ ਲੋਕਾਂ ਦੇ ਬਿਮਾਰ ਹੋਣ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਹਸਪਤਾਲ ਦੁਆਰਾ ਉਸ ਖੇਤਰ ਦਾ ਇੱਕ ਸਰਵੇਖਣ ਕੀਤਾ ਗਿਆ ਹੈ। ਉੱਥੇ 36 ਲੋਕ ਬੀਮਾਰ ਪਾਏ ਗਏ ਹਨ। ਹਸਪਤਾਲ ਵੱਲੋਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ - ਪੇਗਾਸਸ ਮਾਮਲਾ: CJI ਦਾ ਕੇਂਦਰ ਨੂੰ ਸਵਾਲ, 'ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਕੀ ਕਰ ਰਹੀ ਹੈ?'    

ਇਸ ਤੋਂ ਇਲਾਵਾ 26 ਲੋਕਾਂ ਨੂੰ ਪੰਚਕੂਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ  ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਧਰ ਡਾਕਟਰ ਪੋਮੀ ਚਤਰਥ, ਐਸਐਮਓ, ਹੈਲਥ ਕਮਿਨਿਟੀ ਸੈਂਟਰ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਦੂਸ਼ਿਤ ਪਾਣੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾ ਦਿੱਤਾ ਜਾਵੇਗਾ।