ਚੰਡੀਗੜ੍ਹ ਪੁਲਿਸ ਨੇ ਫੜਿਆ ‘ਚੀਨੀ’ ਗੈਂਗ, ਇੰਸਟੈਂਟ ਲੋਨ ਦੇ ਨਾਮ 'ਤੇ ਮਾਰਦੇ ਸਨ ਠੱਗੀ

ਏਜੰਸੀ

ਖ਼ਬਰਾਂ, ਪੰਜਾਬ

ਪੂਰੇ ਗਿਰੋਹ ’ਚ ਕਰੀਬ 60 ਮੈਂਬਰ ਸ਼ਾਮਲ

Chandigarh Police caught the 'Chinese' gang

 

ਚੰਡੀਗੜ੍ਹ: ਪੁਲਿਸ ਨੇ ਇੰਸਟੈਂਟ ਲੋਨ ਐਪਸ ਰਾਹੀਂ ਠੱਗੀ ਮਾਰਨ ਦੇ ਮਾਮਲੇ ਵਿਚ ਇੱਕ ਚੀਨੀ ਵਿਅਕਤੀ ਸਮੇਤ ਗਿਰੋਹ ਦੇ 20 ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਨੂੰ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਪੁਲਿਸ ਨੇ ਕਾਬੂ ਕੀਤਾ ਹੈ। ਚੀਨੀ ਵਿਅਕਤੀ ਵੀਜ਼ੇ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਭਾਰਤ ਵਿਚ ਹੀ ਰਹਿ ਰਿਹਾ ਸੀ। ਉਹ ਇਸ ਗਿਰੋਹ ਦਾ ਮੁਖੀ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਉਹ ਇੰਸਟੈਂਟ ਲੋਨ ਦਾ ਲਾਲਚ ਦੇ ਕੇ ਠੱਗੀ ਮਾਰਦਾ ਸੀ।

ਉਸ ਦੇ ਗਿਰੋਹ ਵਿਚ ਕਰੀਬ 60 ਮੈਂਬਰ ਸਨ। ਚੰਡੀਗੜ੍ਹ ਪੁਲਿਸ ਨੇ 5 ਰਾਜਾਂ ਵਿਚ ਅੰਤਰਰਾਜੀ ਆਪ੍ਰੇਸ਼ਨ ਕਰ ਕੇ ਚੀਨੀਆਂ ਤੋਂ ਇਲਾਵਾ 20 ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 17.31 ਲੱਖ ਰੁਪਏ ਸਮੇਤ 9 ਲੈਪਟਾਪ, 41 ਮੋਬਾਈਲ ਫ਼ੋਨ, 1 ਡੈਸਕਟਾਪ ਕੰਪਿਊਟਰ ਅਤੇ ਵੋਨ ਚੇਂਗ ਦਾ ਮਿਆਦ ਖ਼ਤਮ ਹੋ ਚੁੱਕਾ ਪਾਸਪੋਰਟ ਬਰਾਮਦ ਕੀਤਾ ਹੈ।