ਚਾਰਜ ਲਗਾਉਂਦੇ ਸਮੇਂ ਫਟਿਆ ਮੋਬਾਈਲ, ਅੱਠ ਮਹੀਨਿਆਂ ਦੀ ਬੱਚੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੋਬਾਈਲ ਧਮਾਕੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਫੋਨ ਚਾਰਜਿੰਗ ਦੌਰਾਨ ਫਟਣ ਦੀਆਂ ਖਬਰਾਂ ਹਨ। 

photo

 

ਬਰੇਲੀ: ਮੋਬਾਈਲ ਫਟਣ ਕਾਰਨ ਇੱਕ ਹੋਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਮੋਬਾਈਲ ਫਟਣ ਕਾਰਨ ਇਕ ਮਾਸੂਮ ਬੱਚੀ ਦੀ ਜਾਨ ਚਲੀ ਗਈ। ਇਸ ਘਟਨਾ ਬਾਰੇ ਕਿਹਾ ਗਿਆ ਹੈ ਕਿ ਇਹ ਹਾਦਸਾ ਮੋਬਾਈਲ ਚਾਰਜਿੰਗ ਦੌਰਾਨ ਵਾਪਰਿਆ। ਚਾਰਜਿੰਗ ਦੌਰਾਨ ਮੋਬਾਈਲ ਗਰਮ ਹੋ ਗਿਆ ਅਤੇ ਫਟ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਬਾਈਲ ਨੂੰ ਸੋਲਰ ਪੈਨਲ ਰਾਹੀਂ ਚਾਰਜ ਕੀਤਾ ਜਾ ਰਿਹਾ ਸੀ। ਇਸ ਦੌਰਾਨ ਮੋਬਾਈਲ ਓਵਰਹੀਟ ਹੋ ਗਿਆ ਅਤੇ ਫਟ ਗਿਆ। ਉਸ ਤੋਂ ਨਿਕਲੀ ਚੰਗਿਆੜੀ ਨਾਲ ਉਸ ਦੇ ਕੋਲ ਬੈਠੀ 8 ਮਹੀਨਿਆਂ ਦੀ ਬੱਚੀ ਝੁਲਸ ਗਈ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਰ, ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਮ੍ਰਿਤਕ ਬੱਚੀ ਦਾ ਪਿਤਾ ਸੁਨੀਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਲਾਵਾ ਕੰਪਨੀ ਦਾ ਮੋਬਾਈਲ ਖਰੀਦਿਆ ਸੀ। ਪਰ ਬਿਜਲੀ ਦੀ ਸਮੱਸਿਆ ਕਾਰਨ ਫ਼ੋਨ ਚਾਰਜ ਨਹੀਂ ਹੋ ਸਕਿਆ। ਜਿਸ ਕਾਰਨ ਉਹ ਸੋਲਰ ਪੈਨਲ ਖਰੀਦ ਕੇ ਮੋਬਾਇਲ ਚਾਰਜ ਕਰਨ ਲਈ ਵਰਤਦਾ ਸੀ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਮੋਬਾਈਲ ਧਮਾਕੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਫੋਨ ਚਾਰਜਿੰਗ ਦੌਰਾਨ ਫਟਣ ਦੀਆਂ ਖਬਰਾਂ ਹਨ।