ਐਨ.ਆਈ.ਏ. ਦੀ ਟੀਮ ਵਲੋਂ ਕੋਟਕਪੂਰਾ ਇਲਾਕੇ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ

ਏਜੰਸੀ

ਖ਼ਬਰਾਂ, ਪੰਜਾਬ

ਐਨ.ਆਈ.ਏ. ਦੀ ਟੀਮ ਵਲੋਂ ਕੋਟਕਪੂਰਾ ਇਲਾਕੇ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ

image

ਕੋਟਕਪੂਰਾ, 12 ਸਤੰਬਰ (ਗੁਰਿੰਦਰ ਸਿੰਘ) : ਐਨ.ਆਈ.ਏ ਦੀ ਟੀਮ ਵਲੋਂ ਕੋਟਕਪੂਰਾ ਵਿਖੇ ਵੀ ਚਾਰ ਥਾਵਾਂ 'ਤੇ ਛਾਪੇਮਾਰੀ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਹੀ ਐਨ.ਆਈ.ਏ. ਦੀਆਂ ਵੱਖੋ ਵਖਰੀਆਂ ਟੀਮਾਂ ਵਲੋਂ ਪਹਿਲਾਂ ਗੈਂਗਸਟਰ ਵਿਨੇ ਦਿਉੜਾ ਦੇ ਘਰ ਛਾਪੇਮਾਰੀ ਕੀਤੀ ਤੇ ਲੰਮਾ ਸਮਾਂ ਉਸ ਦੇ ਮਾਪਿਆਂ ਤੋਂ ਪੁਛਗਿਛ ਕੀਤੀ ਗਈ | ਉਕਤ ਟੀਮਾਂ ਭੋਲਾ ਸ਼ੂਟਰ ਅਤੇ ਗੁਰਵਿੰਦਰ ਸਿੰਘ ਉਰਫ਼ ਗੋਰਾ ਭਾਊ ਦੇ ਘਰਾਂ ਵਿਚ ਵੀ ਗਈਆਂ ਪਰ ਜਿੰਦਰੇ ਲੱਗੇ ਹੋਣ ਕਰ ਕੇ ਵਾਪਸ ਪਰਤ ਆਈਆਂ | ਉਕਤ ਟੀਮਾਂ ਨੇ ਵਿਨੇ ਦਿਉੜਾ ਅਤੇ ਹੈਪੀ ਅਰੋੜਾ ਦੇ ਘਰਾਂ ਵਿਚ 4-5 ਘੰਟੇ ਬਤੀਤ ਕੀਤੇ, ਤਲਾਸ਼ੀ ਮੁਹਿੰਮ ਚੱਲੀ, ਜ਼ਿਲ੍ਹਾ ਫ਼ਰੀਦਕੋਟ ਦੀ ਪੁਲਿਸ ਨੂੰ  ਉਕਤ ਕਾਰਵਾਈ ਤੋਂ ਦੂਰ ਰਖਿਆ ਗਿਆ, ਅੰਦਰੋਂ ਮਿਲੇ ਦਸਤਾਵੇਜ਼ਾਂ ਜਾਂ ਪੁਛਗਿਛ ਰਾਹੀਂ ਨੋਟ ਕੀਤੇ ਬਿਆਨਾਂ ਬਾਰੇ ਇਥੋਂ ਦੀ ਪੁਲਿਸ ਜਾਂ ਪੈ੍ਰਸ ਨੂੰ  ਕੋਈ ਜਾਣਕਾਰੀ ਦੇਣ ਦੀ ਜ਼ਰੂਰਤ ਹੀ ਨਾ ਸਮਝੀ ਗਈ ਜਿਸ ਕਰ ਕੇ ਅਖ਼ੀਰ ਤਕ ਭੰਬਲਭੂਸਾ ਬਣਿਆ ਰਿਹਾ ਕਿਉਂਕਿ ਜ਼ਿਲ੍ਹੇ ਦਾ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ | 
ਫੋਟੋ :- ਕੇ.ਕੇ.ਪੀ.-ਗੁਰਿੰਦਰ-12-6ਐੱਫ