ਕੰਮ ਤੋਂ ਵਾਪਸ ਪਰਤ ਰਹੇ ਮੁੰਡਿਆਂ ਨੂੰ ਬੋਲੈਰੋ ਨੇ ਮਾਰੀ ਟੱਕਰ, ਦੋਵਾਂ ਦੀ ਮੌਕੇ 'ਤੇ ਹੋਈ ਮੌਤ
ਪਲਾਂ ’ਚ ਉਜੜ ਗਏ ਦੋ ਪਰਿਵਾਰ
ਸਮਾਣਾ : ਸਮਾਣਾ-ਭਵਾਨੀਗੜ੍ਹ ਸੜਕ ’ਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਪਿੰਡ ਗਾਜੇਵਾਸ ਦੇ ਅੱਡੇ ’ਤੇ ਬੋਲੈਰੋ ਗੱਡੀ ਤੇ ਮੋਟਰਸਾਈਕਲ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਦੋਵੇਂ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਭੱਟੀ ਕਲਾਂ ਖੁਰਦ ਦੇ ਨਿਵਾਸੀ ਸਨ। ਪੁਲਿਸ ਨੇ ਗੱਡੀ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨਾਂ ਦਾ ਨਾਮ ਜਤਿੰਦਰ ਸਿੰਘ ਅਤੇ ਰਮਨਦੀਪ ਸਿੰਘ ਹੈ, ਦੋਵੇਂ ਸੰਗਰੂਰ ਦੇ ਭੱਟੀ ਖੁਰਦ ਦੇ ਰਹਿਣ ਵਾਲੇ ਸਨ।
ਜਾਣਕਾਰੀ ਅਨੁਾਸਰ ਇਹ ਨੌਜਵਾਨ ਪਿੰਡ ਗਾਜੀਪੁਰ ਵਿਚ ਮਿਸਤਰੀ ਦਾ ਕੰਮ ਕਰਕੇ ਆਪਣੇ ਪਿੰਡ ਪਰਤ ਰਹੇ ਸਨ ਕਿ ਇਸ ਦੌਰਾਨ ਜਦੋਂ ਉਹ ਬੱਸ ਅੱਡੇ ’ਤੇ ਪਹੁੰਚੇ ਤਾਂ ਭਵਾਨੀਗੜ੍ਹ ਵਲੋਂ ਆ ਰਹੀ ਪਿਕਅਪ ਬੋਲੈਰੋ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਉਮਰ 20-22 ਸਾਲ ਦੀ ਹੈ। ਪੁਲਿਸ ਨੇ ਨੌਜਵਾਨਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।