ਨਸ਼ੇ ਨੇ ਬਣਾਏ ਚੋਰ: ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਕਾਬੂ, ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਕਰਦੇ ਸਨ ਵਾਹਨ ਚੋਰੀ
50 ਹਜ਼ਾਰ ਦਾ 3 ਹਜ਼ਾਰ ਵਿਚ ਵੇਚਦੇ ਸਨ ਮੋਟਰਸਾਈਕਲ
ਫਾਜ਼ਿਲਕਾ: ਪੁਲਿਸ ਨੇ ਲੰਘੇ ਦਿਨ ਵਾਹਨ ਚੋਰੀ ਕਰਨ ਵਾਲੇ 3 ਚੋਰਾਂ ਨੂੰ ਕਾਬੂ ਕੀਤਾ ਹੈ। ਚੋਰਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਚਿੱਟਾ ਫਾਜ਼ਿਲਕਾ, ਜਲਾਲਾਬਾਦ ਅਤੇ ਮੰਡੀ ਲਾਧੂਕਾ ਵਿੱਚ ਖੁੱਲ੍ਹੇਆਮ ਮਿਲਦਾ ਹੈ। ਉਹ ਆਪਣੇ ਨਸ਼ੇ ਦੀ ਪੂਰਤੀ ਲਈ ਵਾਹਨ ਚੋਰੀ ਕਰਦੇ ਸਨ ਅਤੇ 50 ਹਜ਼ਾਰ ਰੁਪਏ ਦੀ ਕੀਮਤ ਵਾਲਾ ਮੋਟਰਸਾਈਕਲ ਸਿਰਫ਼ 3 ਹਜ਼ਾਰ ਰੁਪਏ ਵਿਚ ਵੇਚ ਦਿੰਦੇ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, ਅਟਾਰੀ ਸਰਹੱਦ ਨੇੜਿਓਂ ਬਰਾਮਦ ਹੋਇਆ ਡਰੋਨ
ਕਾਬੂ ਕੀਤੇ ਗਏ ਸੁਨੀਲ ਕੁਮਾਰ ਉਰਫ ਲਵਲੀ ਵਾਸੀ ਢਾਬ ਖੁਸ਼ਹਾਲ ਜੋਈਆ, ਸੂਰਜ ਸਿੰਘ ਵਾਸੀ ਚਕ ਅਰਾਈਆਂ ਉਰਫ ਫਲੀਆਂਵਾਲਾ, ਰਾਜੂ ਉਰਫ ਮੋਹਣਾ ਵਾਸੀ ਅਰਾਈਆਂ ਵਾਲਾ ਪਾਸੋਂ 13 ਬਾਈਕ ਸਕੂਟੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: 40 ਫ਼ੀ ਸਦੀ ਮੌਜੂਦਾ ਸੰਸਦ ਮੈਂਬਰਾਂ ਵਿਰੁਧ ਅਪਰਾਧਕ ਮਾਮਲੇ : ਏ.ਡੀ.ਆਰ. ਰੀਪੋਰਟ
ਐਸ.ਐਚ.ਓ ਸਚਿਨ ਕੁਮਾਰ ਨੇ ਦੱਸਿਆ ਕਿ ਪਰਮਜੀਤ ਸਿੰਘ ਨੇ ਸ਼ਿਕਾਇਤ ਕਰਵਾਈ ਸੀ ਕਿ ਕੋਈ ਉਸ ਦੀ ਮੰਦਿਰ ਦੇ ਨੇੜਿਓਂ ਐਕਟਿਵਾ ਲੈ ਗਿਆ। ਤਫ਼ਤੀਸ਼ੀ ਅਫ਼ਸਰ ਐਸਆਈ ਬੇਅੰਤ ਸਿੰਘ ਨੇ ਨਾਕਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਜਾਰੀ ਰੱਖੀ। ਥਾਣਾ ਸਦਰ ਦੇ ਇੰਚਾਰਜ ਸਚਿਨ ਦੁਰਾਨ ਕੁਮਾਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਵਾਹਨ ਚੋਰੀ ਕਰਕੇ ਲੋਕਾਂ ਨੂੰ ਸਸਤੇ ਭਾਅ ਵੇਚਦੇ ਸਨ ਅਤੇ ਬਾਅਦ ਵਿੱਚ ਦਸਤਾਵੇਜ਼ ਦੇਣ ਲਈ ਕਹਿੰਦੇ ਸਨ।