Fazilka News : ਫਾਜ਼ਿਲਕਾ ’ਚ ਧੀ ਦੇ ਇਲਾਜ ਲਈ ਮਾਂ ਨੇ ਵੇਚੇ ਗਹਿਣੇ, ਧੀ ਅਕਾਸ਼ਦੀਪ ਕੌਰ ਗੰਭੀਰ ਬਿਮਾਰੀ ਨਾਲ ਰਹੀ ਹੈ ਜੂਝ
Fazilka News : ਸੈਲ ਬਨਾਉਣ ਵਾਲੀ ਹੱਡੀ ਹੋ ਚੁੱਕੀ ਹੈ ਖ਼ਤਮ, ਡਾਕਟਰਾਂ ਨੇ 40 ਲੱਖ ਦਾ ਦੱਸਿਆ ਖਰਚਾ, ਮਾਂ ਨੇ ਲੋਕਾਂ ਨੂੰ ਮਦਦ ਦੀ ਲਗਾਈ ਗੁਹਾਰ
Fazilka News : ਫਾਜ਼ਿਲਕਾ ਜ਼ਿਲ੍ਹੇ ਦੇ ਹਿੰਮਤਪੁਰਾ ਪਿੰਡ ਦੀ ਕੁੜੀ ਅਕਾਸ਼ਦੀਪ ਕੌਰ ਜੋ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਜ਼ਿੰਦਗੀ ਮੋਤ ਨਾਲ ਜੂਝ ਰਹੀ ਹੈ। ਇਸ ਕੁੜੀ ਦੀ ਸੈਲ ਬਨਾਉਣ ਵਾਲੇ ਹੱਡੀ ਖ਼ਤਮ ਹੋ ਚੁੱਕੀ ਹੈ। ਜਿਸ ਲਈ ਇਸਨੂੰ ਤੀਸਰੇ ਦਿਨ ਸੈੱਲ ਬਠਿੰਡਾ ਦੇ ਨਿੱਜੀ ਹਸਪਤਾਲ਼ ’ਚ ਸੈਲ ਚੜ੍ਹਾਏ ਜਾਂਦੇ ਹਨ। ਪਿਤਾ ਦੀ ਮੌਤ ਹੋ ਚੁੱਕੀ ਹੈ, ਕੱਲੀ ਮਾਂ ਮਿਹਨਤ ਕਰਕੇ ਬੱਚਿਆਂ ਨੂੰ ਪਾਲ ਰਹੀ ਸੀ ਕੀ 7 ਜੁਲਾਈ ਨੂੰ ਇਹ ਕੁੜੀ ਬਿਮਾਰ ਹੋ ਗਈ। ਜਿਸ ’ਤੇ ਹੁਣ ਤੱਕ 4 ਲੱਖ ਖਰਚ ਹੋ ਚੁੱਕਾ ਹੈ ਅਤੇ ਹੁਣ ਇਸਦੀ ਮਾਂ ਕੋਲ ਇਲਾਜ ਨਹੀਂ ਕੁੱਝ ਨਹੀਂ ਹੈ। ਡਾਕਟਰਾਂ ਨੇ 35 ਤੋਂ 40 ਲੱਖ ਦਾ ਖ਼ਰਚਾ ਦੱਸਿਆ ਹੈ ਇਸ ਲਈ ਇਸਦੀ ਲਾਚਾਰ ਮਾਂ ਅੱਜ ਰੋਂਦੀ ਕੁਰਲਾਉਂਦੀ ਅਪਣੀ ਬੱਚੀ ਨੂੰ ਬਚਾਉਂਣ ਦੀ ਗੁਹਾਰ ਲਗਾ ਰਹੀ ਹੈ।
(For more news apart from Mother sold jewelery for daughter treatment in Fazilka, daughter Akashdeep Kaur is struggling with serious illness News in Punjabi, stay tuned to Rozana Spokesman)