Nawan shahr News : ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ ) ਦੇ ਘਰ N.I.A  ਨੇ ਕੀਤੀ ਰੇਡ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Nawan shahr News : ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ ਸ਼ਾਸ਼ਤਰ, ਬਾਣਾ ਬਣਾਉਣ ਦਾ ਕਰਦੇ ਹਨ ਕੰਮ

ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ )

Nawan shahr News : ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਸ਼ਹਿਰ ਦੇ ਨੇੜੇ ਪਿੰਡ ਬਾੜਵਾਲ ਵਿਖੇ ਸਵੇਰੇ 4 ਵਜੇ ਐਨਆਈਏ ਦੀ ਰੇਡ ਹੋਈ। ਇਹ ਰੇਡ ਬਾਬਾ ਗੁਰਵਿੰਦਰ ਸਿੰਘ ਗਿੰਦਾ ਨਿਹੰਗ ਸਿੰਘ ਜੋ ਚੋਲੇ ਬਣਾਉਣ ਤੇ ਪੁਰਾਤਨ ਕਿਰਪਾਨਾਂ ਲੈ ਕੇ ਉਹਨਾਂ ਨੂੰ ਨਵਾਂ ਰੂਪ ਦੇ ਕੇ ਵੇਚਣ ਦਾ ਕੰਮ ਕਰਦੇ ਹਨ। ਇਹਨਾਂ ਦੇ ਗਾਹਕ ਵੱਖ-ਵੱਖ ਦੇਸ਼ਾਂ ਵਿਚ ਵੀ ਹਨ ਤੇ ਪਾਕਿਸਤਾਨ ਵਿਚ ਵੀ ਇੱਕ ਕਿਸੇ ਦੇ ਨਾਲ ਡੀਲ ਚੱਲ ਰਹੀ ਸੀ। ਇਹਨਾਂ ਕਿਰਪਾਨਾਂ ਦੇ ਬਾਰੇ ਪਿਛਲੇ ਦੋ ਸਾਲਾਂ ਵਿਚ 16 ਲੱਖ ਦੀ ਟ੍ਰਾਂਜੈਕਸ਼ਨ ਵਿਦੇਸ਼ਾਂ ਵਿੱਚੋਂ ਹੋਈ ਹੈ। ਜਿਸ ਕਰਕੇ ਅੱਜ ਕਰੀਬ 30 ਦੇ ਲਗਭਗ ਪੁਲਿਸ ਮੁਲਾਜ਼ਮਾਂ ਨੇ ਇਸ ਘਰ ਉੱਤੇ ਰੇਡ ਕੀਤੀ ਗਈ। 

ਇਹ ਵੀ ਪੜੋ :Chandigarh News : ਆਂਗਣਵਾੜੀ ਕੇਂਦਰਾਂ ’ਚ ਪੋਸ਼ਣ ਨੂੰ ਹੁਲਾਰਾ ਦੇਣ ਲਈ 'ਕਿਚਨ ਗ੍ਰੀਨਜ਼’ ਪਹਿਲਕਦਮੀ ਦੀ ਸ਼ੁਰੂਆਤ : ਡਾ ਬਲਜੀਤ ਕੌਰ

ਇਸ ਸਬੰਧੀ ਬਾਬਾ ਗੁਰਵਿੰਦਰ ਸਿੰਘ ਦਾ ਕਹਿਣਾ ਕਿ ਮੈਂ ਦੁਬਈ ਵਿਚ ਸੀਗਾ ਉੱਥੇ ਮੇਰੇ ਦੋਸਤਾਂ ਦੇ ਨਾਲ ਕਾਫੀ ਅੱਛੇ ਰਿਲੇਸ਼ਨ ਸਨ ਜਿਨਾਂ ਦਾ ਅੱਜ ਵੀ ਫੋਨ ਆਉਂਦਾ ਤੇ ਜਾਂਦਾ ਰਹਿੰਦਾ ਹੈ। ਮੇਰਾ ਇੱਕ ਦੋਸਤ ਅਮਰੀਕਾ ਵਿਚ ਵੀ ਹੈ, ਉਹ ਹਰਦੀਪ ਸਿੰਘ ਪਿੰਡ ਚੱਕ ਗੁਰੂ ਨੇੜੇ ਬੰਗਾ ਦਾ ਹੀ ਰਹਿਣ ਵਾਲਾ ਹੈ, ਜੋ ਅੱਜ ਕੱਲ ਅਮਰੀਕਾ ਵਿਚ ਹੈ। ਉਸਦਾ ਫੋਨ ਵੀ ਆਉਂਦਾ ਜਾਂਦਾ ਰਹਿੰਦਾ ਹੈ।

ਇਹ ਵੀ ਪੜੋ :Delhi News : ਪੈਰਿਸ ਪੈਰਾਲੰਪਿਕ 'ਚ ਜੈਵਲਿਨ ਥਰੋ ਵਿਚ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਸਿੰਘ ਨੇ PM ਨਰਿੰਦਰ ਮੋਦੀ ਨੂੰ ਟੋਪੀ ਕੀਤੀ ਭੇਂਟ  

ਅੱਜ ਦੀ ਰੇਡ ਜਿਹੜੀ ਹੋਈ ਹੈ ਉਹ ਕਨੇਡਾ ਵਿਚ ਇੰਡੀਅਨ ਅੰਬੈਸੀ ਵਿਚ ਬੰਬ ਧਮਾਕਾ ਹੋਇਆ ਸੀ ਉਸ ਦੇ ਚਲਦੇ ਹੋਈ ਹੈ। ਬਾਬਾ ਗੁਰਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਕਿਸੇ ਨਾਲ ਕੋਈ ਇਹੋ ਜਿਹਾ ਸੰਬੰਧ ਨਹੀਂ ਹੈ, ਮੈਂ ਸਿਰਫ ਸਿੱਖ ਕੌਮ ਨਾਲ ਅਤੇ ਸਿੱਖ ਸ਼ਾਸਤਰਾਂ ਨੂੰ ਬਣਾ ਕੇ ਲੋਕਾਂ ਤੱਕ ਪਹੁੰਚਾਉਂਦਾ ਹਾਂ।

(For more news apart from NDA raided house of Baba Gurwinder Singh Nihang Singh (Buddha Dal) News in Punjabi, stay tuned to Rozana Spokesman)