Shivam Kaushal Lieutenant News: ਗੜ੍ਹਸ਼ੰਕਰ ਦਾ ਨੌਜਵਾਨ ਭਾਰਤੀ ਫ਼ੌਜ ’ਚ ਬਣਿਆ ਲੈਫ਼ਟੀਨੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Shivam Kaushal Lieutenant News: ਪਿੰਡ ਸਮੁੰਦੜਾ ਨਾਲ ਸਬੰਧਿਤ ਹੈ ਸ਼ਿਵਮ ਕੌਸ਼ਲ

Shivam Kaushal from Garhshankar becomes Lieutenant in Indian Army

Shivam Kaushal from Garhshankar becomes Lieutenant in Indian Army: ਗੜ੍ਹਸ਼ੰਕਰ ਦੇ ਪਿੰਡ ਸਮੁੰਦੜਾ ਦੇ 26 ਸਾਲਾ ਨੌਜਵਾਨ ਸ਼ਿਵਮ ਕੌਸ਼ਲ ਨੇ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਭਰਤੀ ਹੋ ਕੇ ਅਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ੁਭਮ ਰਾਣਾ ਦੇ ਲੈਫ਼ਟੀਨੈਂਟ ਬਣਨ ’ਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼ਿਵਮ ਕੌਸ਼ਲ ਨੇ ਦਸਿਆ ਕਿ ਉਸ ਨੇ ਮੁੱਢਲੀ ਸਿਖਿਆ ਗੜ੍ਹਸ਼ੰਕਰ ਦੇ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਤੋਂ ਪ੍ਰਾਪਤ ਕੀਤੀ ਅਤੇ ਬੀ-ਟੈੱਕ ਦੀ ਡਿਗਰੀ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਤੋਂ ਚੰਗੇ ਨੰਬਰਾਂ ਨਾਲ ਹਾਸਲ ਕੀਤੀ।

ਇਸ ਤੋਂ ਉਪਰੰਤ ਉਸ ਨੇ ਬੜੀ ਹੀ ਸਖ਼ਤ ਮਿਹਨਤ ਕਰ ਕੇ ਸੀ.ਡੀ.ਐਸ. ਦੀ ਪ੍ਰੀਖਿਆ ਪਾਸ ਕਰ ਕੇ ਮੈਰਿਟ ਵਿਚ ਰਹਿੰਦਿਆਂ ਲੈਫ਼ਟੀਨੈਂਟ ਦਾ ਦਰਜਾ ਹਾਸਲ ਕੀਤਾ। ਸ਼ਿਵਮ ਕੌਸ਼ਲ ਨੇ ਦਸਿਆ ਕਿ ਉਨ੍ਹਾਂ ਦੇ ਪਰਵਾਰ ਦੇ ਸਹਿਯੋਗ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ’ਤੇ ਅੱਜ ਉਹ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਸ਼ਿਵਮ ਕੌਸ਼ਲ ਬਚਪਨ ਤੋਂ ਹੀ ਪੜ੍ਹਨ ਵਿਚ ਬਹੁਤ ਮਿਹਨਤੀ ਸੀ ਅਤੇ ਅੱਜ ਇਸ ਮੁਕਾਮ ’ਤੇ ਪਹੁੰਚਣ ਕਾਰਨ ਉਨ੍ਹਾਂ ਨੂੰ ਇਲਾਕੇ ਤੋਂ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸ਼ ਵਿਚ ਜਾਣ ਦੀ ਥਾਂ ਅਤੇ ਇਥੇ ਸਖ਼ਤ ਮਿਹਨਤ ਕਰੇ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ।

"(For more news apart from “Shivam Kaushal from Garhshankar becomes Lieutenant in Indian Army, ” stay tuned to Rozana Spokesman.)