ਪੰਜਾਬ 'ਚ ਤੰਬਾਕੂ ਤੇ ਇਸ ਤੋਂ ਤਿਆਰ ਉਤਪਾਦਾਂ ਦੀ ਵਿਕਰੀ 'ਤੇ ਲਈ ਰੋਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਸੂਬੇ 'ਚ ਤੰਬਾਕੂ ਤੇ ਇਸ ਤੋਂ ਤਿਆਰ ਹੋਏ ਉਤਪਾਦਾਂ ਦੀ ਵਿਕਰੀ 'ਤੇ ਇੱਕ ਸਾਲ ਲਈ ਰੋਕ ਲੱਗਾ ਦਿੱਤੀ ਹੈ.........

Tobacco Ban

ਪੰਜਾਬ ਸਰਕਾਰ ਨੇ ਸੂਬੇ 'ਚ ਤੰਬਾਕੂ ਤੇ ਇਸ ਤੋਂ ਤਿਆਰ ਹੋਏ ਉਤਪਾਦਾਂ ਦੀ ਵਿਕਰੀ 'ਤੇ ਇੱਕ ਸਾਲ ਲਈ ਰੋਕ ਲੱਗਾ ਦਿੱਤੀ ਹੈ। ਖਾਧ ਪਦਾਰਥ ਤੇ ਮਾਪਦੰਡ ਰੈਗੂਲੇਸ਼ਨਜ਼ 2011 'ਚ ਸੋਧ ਕਰਦਿਆਂ ਸਰਕਾਰ ਨੇ ਗੁਟਕਾ, ਪਾਨ ਮਸਾਲਾ, ਤੰਬਾਕੂ ਤੇ ਨਿਕੋਟਿਨ ਤੇ ਇਨ੍ਹਾਂ ਤੋਂ ਤਿਆਰ ਹੋਈ ਹਰ ਚੀਜ਼ ਦੀ ਵਿਕਰੀ, ਵੰਡ ਤੇ ਭੰਡਾਰਨ ਉੱਤੇ ਰੋਕ ਲਗਾਈ ਹੈ।ਇਸ ਸਬੰਧੀ ਜਾਰੀ ਕੀਤਾ ਜਾ ਚੁੱਕਿਆ ਹੈ।ਨੇ ਕਿਹਾ ਕਿ ਭਾਵੇਂ ਇਹ ਉਤਪਾਦ ਪੈਕ ਕੀਤੇ ਜਾਂ ਨਾ ਖੁੱਲੇੇ ਹੋਣ, ਇਕੱਲੇ ਜਾਂ ਵੱਖ-ਵੱਖ ਪੈਕਟ ਸਾਂਝੇ ਤੌਰ 'ਤੇ ਵੇਚੇ ਜਾਣ, ਇਨ੍ਹਾਂ 'ਤੇ ਪਾਬੰਦੀ ਸਬੰਧੀ ਇਹ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ।

ਸ੍ਰੀ ਪੰਨੂੰ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਗੁਟਕੇ ਦੀ ਵਿਕਰੀ 'ਤੇ ਲਗਾਈ ਪਾਬੰਦੀ ਨੂੰ ਨਾਕਾਮ ਬਣਾਉਣ ਲਈ ਉਤਪਾਦਕਾਂ ਵੱਲੋਂ ਜੋ ਪਾਨ ਮਸਾਲਾ ਅਤੇ ਜੋ ਫਲੇਵਰਡ ਚਬਾਉਣ ਵਾਲਾ ਤੰਬਾਕੂ ਵੱਖਰੇ ਸੈਸ਼ੇ ਵਿਚ ਪੈਕ ਕਰਕੇ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਅਕਸਰ ਇਕੋ ਵਿਕਰੇਤਾ ਵੱਲੋਂ ਇਕੋ ਥਾਂ 'ਤੇ ਦੋਵੇਂ ਚੀਜ਼ਾਂ ਨੂੰ ਇਕੱਠਿਆਂ ਵੇਚਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਜੋ ਉਪਭੋਗਤਾ ਪਾਨ ਮਸਾਲਾ ਅਤੇ ਫਲੇਵਰਡ ਚਬਾਉਣ ਵਾਲਾ ਤੰਬਾਕੂ ਇਕੋ ਥਾਂ ਤੋਂ ਖਰੀਦ ਕੇ ਇਸ ਦਾ ਮਿਸ਼ਰਨ ਬਣਾ ਗੁਟਕੇ ਦੀ ਥਾਂ ਵਰਤ ਸਕਣ। ਪੰਜਾਬ ਸਰਕਾਰ ਦਾ ਇਹ ਫ਼ੈਸਲਾ ਕਾਫ਼ੀ ਸ਼ਲਾਘਾਯੋਗ ਹੈ ਕਿ ਇਸ ਨਾਲ ਤੰਬਾਕੂ ਦੇ ਸੇਵਨ ਤੇ ਰੋਕ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਹਾਲਾਂਕਿ ਇਹ ਫ਼ੈਸਲਾ ਕਿਨ੍ਹਾਂ ਕਾਰਗਰ ਸਾਬਿਤ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ।