ਰੇਲਵੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਲਵੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

image

ਬਠਿੰਡਾ, 13 ਅਕਤੂਬਰ (ਰਾਜ ਸ਼ਰਮਾ): ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਮੁਤਾਬਕ ਥਾਣਾ ਕੈਨਾਲ ਪੁਲਿਸ ਨੇ ਰੁਪਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਮਰਪੁਰਾ ਬਸਤੀ ਦੇ ਬਿਆਨਾਂ ਤੇ ਸੰਜੀਵ ਵਰਮਾ ਮਾਲਕ ਐਚ.ਪੀ ਪੰਪ ਅਬੋਹਰ , ਸੰਜੀਵ ਥਾਪਰ ਪੁੱਤਰ ਚਰਨਜੀਤ ਸਿੰਘ, ਮੀਨਾਕਸ਼ੀ ਥਾਪਰ ਪਤਨੀ ਸੰਜੀਵ ਥਾਪਰ ਵਾਸੀਆਨ ਪ੍ਰਤਾਪ ਨਗਰ ਬਠਿੰਡਾ, ਵਿਸ਼ਾਲ ਪੁੱਤਰ ਰਾਮਵੀਰ ਵਾਸੀ ਅਬੋਹਰ , ਦਲੀਪ ਕੁਮਾਰ ਵਾਸੀ ਵੈਸਟ ਦਿੱਲੀ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ।

image

ਪੀੜਤ ਰੁਪਿੰਦਰ ਸਿੰਘ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿਤੀ ਸੀ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਰੇਲਵੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 7 ਲੱਖ 25 ਹਜ਼ਾਰ  ਰੁਪਏ ਦੀ ਠੱਗੀ ਮਾਰੀ, ਜਿਸ ਤੋ ਬਾਅਦ ਲੰਬੇ ਸਮੇਂ ਤੋਂ ਉਕਤ ਮਾਮਲੇ ਦੀ ਪੜਤਾਲ ਤੋਂ ਬਾਅਦ ਉਕਤ ਮੁਲਜ਼ਮਾਂ ਉਤੇ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮ ਪੁਲਿਸ ਦੀ ਪਕੜ ਤੋਂ ਬਾਹਰ ਹਨ।