ਹਾਥਰਸ ਕਾਂਡ ਦੇ ਵਿਰੋਧ 'ਚ ਕਿਸਾਨਾਂ ਨੇ ਯੋਗੀ ਅਦਿਤਿਆਨਾਥ ਦਾ ਫੂਕਿਆ ਪੁਤਲਾ
ਵੱਖ-ਵੱਖ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਰਿਲਾਇੰਸ ਪੰਪ ਅੱਗੇ ਲਗਾਏ ਧਰਨੇ ਦੇ ਸੱਤਵੇਂ ਦਿਨ ਵੀ ਕਿਸਾਨ ਡਟੇ ਹੋਏ ਹਨ।
farmer protest
ਮੋਗਾ - ਕੇਂਦਰ ਸਰਕਾਰ ਦੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਪੰਜਾਬ 'ਚ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਆਰ-ਪਾਰ ਦੀ ਲੜਾਈ ਛੇੜੀ ਹੋਈ ਹੈ। ਇਸ ਦੇ ਤਹਿਤ ਵੱਖ-ਵੱਖ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਰਿਲਾਇੰਸ ਪੰਪ ਅੱਗੇ ਲਗਾਏ ਧਰਨੇ ਦੇ ਸੱਤਵੇਂ ਦਿਨ ਵੀ ਕਿਸਾਨ ਡਟੇ ਹੋਏ ਹਨ।