ਨਿਰੰਕਾਰੀ ਭਵਨ ਗਰਨੇਡ ਅਟੈਕ ਕੇਸ ਦੇ ਦੋਸ਼ੀ ਸਿੱਖ ਨੌਜਵਾਨ ਨੂੰ ਸੁਪਰੀਮ ਕੋਰਟ ਨੇ ਦਿਤੀ ਰਾਹਤ
ਸਾਲ 2018 ਦੇ ਨਵੰਬਰ ਮਹੀਨੇ 'ਚ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਗਰਨੇਡ ਅਟੈਕ ਹੋਇਆ ਸੀ
Bikramjeet Singh
ਅੰਮ੍ਰਿਤਸਰ (ਪਪ) : ਨਿਰੰਕਾਰੀ ਭਵਨ ਅਦਲੀਵਾਲ (ਰਾਜਾਸਾਂਸੀ, ਅੰਮ੍ਰਿਤਸਰ) ਗਰਨੇਡ ਅਟੈਕ ਕੇਸ ਵਿਚ ਪਿੰਡ ਧਾਰੀਵਾਲ ਦੇ ਸਿੱਖ ਨੌਜਵਾਨ ਬਿਕਰਮਜੀਤ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿਤੀ ਹੈ। ਦਸ ਦੇਈਏ ਕਿ ਸਾਲ 2018 ਦੇ ਨਵੰਬਰ ਮਹੀਨੇ 'ਚ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਗਰਨੇਡ ਅਟੈਕ ਹੋਇਆ ਸੀ ਜਿਸ 'ਚ 3 ਮੌਤਾਂ ਤੇ 20 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਬਿਕਰਮਜੀਤ ਨੂੰ ਇਸ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਪਰ ਬਿਕਰਮਜੀਤ ਦੇ ਪਰਵਾਰ ਨੇ ਅਪਣੇ ਪੁੱਤਰ ਨੂੰ ਪੁਲਿਸ ਦੁਆਰਾ ਝੂਠਾ ਚੁੱਕਣ ਦਾ ਦਾਅਵਾ ਕੀਤਾ ਸੀ।