ਪਿੰਡ ਜੀਵਾ ਆਰਾਂਈ 'ਚ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਦੂਜੇ ਦਿਨ 'ਚ ਹੋਇਆ ਤਬਦੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋ ਤਿਖਾ ਕੀਤਾ ਜਾਵੇਗਾ- ਭੀਮ, ਬੱਟੀ

Dharna

 

ਗੁਰੂ ਹਰਸਹਾਏ( ਗੁਰਮੇਲ ਵਾਰਵਲ ) ਮੰਡੀ ਪੰਜੇਕੇ ਉਤਾੜ ਦੇ ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਫਿਰੋਜ਼ਪੁਰ/ਫਾਜਿਲਕਾ ਰੋਡ ਸਥਿਤ ਪਿੰਡ ਜੀਵਾ ਆਰਾਂਈ ਵਿਚ ਲੱਗਿਆ ਧਰਨਾ ਦੂਜੇ ਦਿਨ ਵਿਚ ਤਬਦੀਲ ਹੋ ਗਿਆ । ਧਰਨੇ ਦੀ ਅਗਵਾਈ ਕਰ ਰਹੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਭੀਮ ਕੰਬੋਜ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਰਾਣਾ ਸੋਢੀ ਦੀ ਮੀਟਿੰਗ ਉਚ ਅਧਿਕਾਰੀਆਂ ਅਤੇ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਣ ਜਾ ਰਹੀ ਹੈ।

 

ਉਹਨਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਨਾਲ ਹੀ ਭੀਮ ਕੰਬੋਜ ਨੇ ਧਰਨੇ ਵਿਚ ਪਹੁੰਚਣ ਤੇ  ਵੱਖ- ਵੱਖ ਜਥੇਬੰਦੀਆਂ ਅਤੇ ਕਿਸਾਨਾਂ ਦੇ ਨਾਲ-ਨਾਲ ਸਮੁੱਚਾ ਆੜਤੀਆਂ ਵਰਗ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ। 

 

 

ਧਰਨੇ ਤੇ ਸਥਿਤੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮੌਕੇ ਤੇ ਪਹੁੰਚੇ ਡੀਐਸਪੀ ਗੋਬਿੰਦਰ ਸਿੰਘ , ਐਸ.ਐਚ. ਓ ਰੁਪਿੰਦਰਪਾਲ ਵੱਲੋਂ ਡਰਾਈਵਰਾਂ ਅਤੇ ਆਰਮੀ ਦੀਆਂ ਰੁਕੀਆਂ ਗੱਡੀਆਂ ਨੂੰ ਟਰੈਫਿਕ ਤੋਂ ਬਾਹਰ ਕੱਢਿਆ ਗਿਆ ਅਤੇ ਟਰੱਕ ਡਰਾਈਵਰਾਂ ਦੀਆਂ ਗੱਡੀਆਂ ਨੂੰ ਕਢਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭੀਮ ਕੰਬੋਜ ਨੇ ਕਿਹਾ ਕਿ ਸਰਕਾਰ ਹਿਲ ਚੁਕੀ ਹੈ। ਧਰਨੇ ਨੂੰ ਖੇਰੂੰ-ਖੇਰੂੰ ਕਰਨ ਲਈ ਆਪਣੇ ਕੁਰਿੰਦਿਆ ਨਾਲ ਮਿਲਕੇ ਕੋਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

 

ਭਾਕਿਯੂ ਡਕੌਂਦਾ ਦੇ ਆਗੂ ਪਾਲਾ ਬੱਟੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਹੱਕਾਂ ਦੀ ਖਾਤਰ ਲੱਗੇ ਧਰਨਿਆਂ ਵਿਚ ਜਰੂਰ ਪਹੁੰਚਣਾ ਚਾਹੀਦਾ ਹੈ ਅਤੇ ਧਰਨੇ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ। ਨਾਲ ਹੀ ਘਰ ਬੈਠੇ ਕਿਸਾਨ ਅਤੇ ਆੜਤੀਆਂ ਵਰਗ ਨੂੰ ਬੇਨਤੀ ਕੀਤੀ ਕਿ ਉਹ ਇਸ ਧਰਨੇ ਵਿਚ ਪਹੁੰਚਣ ਅਤੇ ਧਰਨੇ ਨੂੰ ਸਫਲ ਬਣਾਉਣ। 

 

 

ਇਸ ਮੌਕੇ ਪ੍ਰਧਾਨ ਭੀਮ ਕੰਬੋਜ, ਹਰਬੰਸ ਲਾਲ ਪ੍ਰਧਾਨ ਸਰਪੰਚ ਯੂਨੀਅਨ, ਪਾਲਾ ਬੱਟੀ, ਆਦਿ ਨੇ ਧਰਨੇ ਨੂੰ ਸੰਬੋਧਿਤ ਕੀਤਾ। ਇਸ ਮੌਕੇ ਚੇਅਰਮੈਨ ਭੀਮ ਕੰਬੋਜ , ਵਾਈਸ ਚੇਅਰਮੈਨ ਬਲਰਾਮ ਧਵਨ, ਅਦਰਸ਼ ਕੁੱਕੜ, ਸਰਪੰਚ ਨੇਕ ਰਾਜ ਪੰਜੇਕੇ, ਰਕੇਸ਼ ਮੁਟਨੇਜਾ , ਪੱਪੂ ਸੰਧਾ ਹਾਜੀ ਬੇਟੂ,  ਰਿੰਕੂ ਸੋਢੀ, ਸੰਦੀਪ ਮੁਟਨੇਜਾ, ਗੁਰਮੇਜ ਸਿੰਘ, ਸਰਪੰਚ ਦਵਿੰਦਰ ਬੇਦੀ ਰੁਕਨਾ ਬੋਦਲਾ, ਰਾਜ ਮੁਟਨੇਜਾ, ਰਾਜ ਚੁੱਘ , ਸਾਬਕਾ ਸਰਪੰਚ ਮੋਹਨ ਕਾਲੜਾ ਰੁਕਨਾ ਬੋਦਲਾ, ਤੇਜਾ ਟੱਪਰੀ, ਸੁਰਿੰਦਰ ਕਾਲੜਾ, ਸੋਨੂੰ ਧਮੀਜ਼ਾ, ਅਵਿਨਾਸ਼ ਚੰਦਰ, ਹਰੀ ਚੰਦ ਸਾਬਕਾ ਸਰਪੰਚ, ਸੁਭਾਸ਼ ਪਿੰਡੀ, ਮਹਿੰਦਰ ਸਿੰਘ ਰਹਿਮੇਸ਼ਾਹ ਬੋਦਲਾ , ਜੋਗਾ ਸਿੰਘ ਭੋਡੀਪੁਰ ਬਲਾਕ ਪ੍ਰਧਾਨ, ਪੂਰਨ ਚੰਦ ਬਲਾਕ ਮੀਤ ਪ੍ਰਧਾਨ ਭਾਕਿਯੂ ਡਕੌਂਦਾ, ਸੁਖਦੇਵ ਢੋਟ ਪ੍ਰਧਾਨ ਭਾਕਿਯੂ ਡਕੌਂਦਾ ਪੰਜੇ ਕੇ ਉਤਾੜ ਆਦਿ ਹਾਜ਼ਰ ਸਨ।