ਮੁਹਾਲੀ RPG ਮਾਮਲਾ: ਚੜ੍ਹਤ ਸਿੰਘ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਟੈਲੀਜੈਂਸ ਦਫ਼ਤਰ 'ਤੇ ਹੋਏ ਹਮਲੇ ਦੇ ਮਾਸਟਰਮਾਇੰਡ ਨੂੰ ਮੁੰਬਈ ਤੋਂ ਕੀਤਾ ਸੀ ਗ੍ਰਿਫ਼ਤਾਰ

Mohali RPG case: Charhat Singh sent to five-day police remand

ਮੁਹਾਲੀ : ਮੁਹਾਲੀ ਦੇ ਇੰਟੈਲੀਜੈਂਸ ਦਫ਼ਤਰ ਵਿਖੇ ਹੋਏ ਹਮਲੇ ਦੇ ਮਾਸਟਰਮਾਇੰਡ ਚੜ੍ਹਤ ਸਿੰਘ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਅੱਜ ਹੀ ਉਸ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਮਗਰੋਂ ਦੇਰ ਸ਼ਾਮ ਉਸ ਨੂੰ ਪੰਜਾਬ ਲਿਆਂਦਾ ਗਿਆ ਅਤੇ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਜਿਥੇ ਪੁਲਿਸ ਨੇ ਉਸ ਦਾ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਵਲੋਂ ਚੜ੍ਹਤ ਸਿੰਘ ਦਾ ਪੰਜ ਦਿਨ ਦਾ ਹੀ ਰਿਮਾਂਡ ਦਿਤਾ ਹੈ। ਇਸ ਦੌਰਾਨ ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਇੰਟੈਲੀਜੈਂਸ ਦਫ਼ਤਰ 'ਤੇ ਆਰ.ਪੀ.ਜੀ. ਹਮਲਾ ਕਰਨ ਤੋਂ ਬਾਅਦ ਚੜ੍ਹਤ ਸਿੰਘ ਲੁਕਿਆ ਬੈਠਾ ਸੀ ਜਿਸ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਹੈ।