ਜੰਮੂ ‘ਚ ਸ਼ਹੀਦ ਹੋਏ ਮਾਨਸਾ ਦੇ ਜਵਾਨ ਦਾ ਕੀਤਾ ਸਸਕਾਰ 

ਏਜੰਸੀ

ਖ਼ਬਰਾਂ, ਪੰਜਾਬ

ਮਾਨਸਾ ਦੇ ਪਿੰਡ ਕੋਟਲੀ ਦਾ 19 ਸਾਲਾਂ ਜਵਾਨ ਅੰਮ੍ਰਿਤਪਾਲ ਸਿੰਘ ਵੀਰਵਾਰ ਨੂੰ ਸ਼ਹੀਦ ਹੋ ਗਿਆ ਸੀ।

Mansa jawan who was martyred in Jammu was cremated with military honours

ਮਾਨਸਾ - ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀ ਲੱਗਣ ਨਾਲ ਮਾਨਸਾ ਦੇ ਪਿੰਡ ਕੋਟਲੀ ਦਾ 19 ਸਾਲਾਂ ਜਵਾਨ ਅੰਮ੍ਰਿਤਪਾਲ ਸਿੰਘ ਵੀਰਵਾਰ ਨੂੰ ਸ਼ਹੀਦ ਹੋ ਗਿਆ ਸੀ। ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਭੈਣ ਕੈਨੇਡਾ ਵਿਚ ਪੜ੍ਹ ਰਹੀ ਹੈ। ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਅੱਜ ਸਸਕਾਰ ਕੀਤਾ ਗਿਆ ਜਿਸ ਦੌਰਾਨ ਹਰ ਅੱਖ ਨਮ ਹੋਈ। 

ਅੰਮ੍ਰਿਤਪਾਲ ਬੀਤੇ ਸਾਲ 10 ਦਸੰਬਰ 2022 ਨੂੰ ਫੌਜ ਵਿਚ ਭਰਤੀ ਹੋਇਆ ਸੀ ਅਤੇ ਹੁਣ ਡੇਢ ਮਹੀਨਾ ਪਹਿਲਾਂ ਸਿਖਲਾਈ ਲੈਣ ਤੋਂ ਬਾਅਦ ਉਹ ਘਰੋਂ ਛੁੱਟੀ ਲੈ ਕੇ ਜੰਮੂ ਵਿਖੇ ਡਿਊਟੀ ਲਈ ਚਲਾ ਗਿਆ ਸੀ। ਅੰਮ੍ਰਿਤਪਾਲ ਸਿੰਘ 11 ਅਕਤੂਬਰ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ। ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਭੈਣ ਕੈਨੇਡਾ ਵਿਚ ਪੜ੍ਹ ਰਹੀ ਹੈ। 

ਅੰਮ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਖੇਤੀ ਦਾ ਬਹੁਤ ਸ਼ੌਕ ਸੀ ਅਤੇ ਪਰ ਉਹ ਆਪਣੇ ਦੇਸ਼ ਦੀ ਸੇਵਾ ਕਰਨਾ ਵੀ ਚਾਹੁੰਦਾ ਸੀ। ਜਿਸ ਕਾਰਨ ਉਹ ਅਗਨੀਵੀਰ ਯੋਜਨਾ ਤਹਿਤ ਫੌਜ ਵਿਚ ਭਰਤੀ ਹੋਇਆ ਸੀ ਅਤੇ ਜਦੋਂ ਅਸੀਂ ਕੱਲ੍ਹ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਜਲਦੀ ਛੁੱਟੀ ਲੈ ਕੇ ਆਪਣੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆ ਰਿਹਾ ਸੀ। ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ ਅਤੇ ਉਹਨਾਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ।