ਪਾਵਰਕੌਮ ਦੇ ਐਸਡੀਓ ਦੀ ਪੁੱਤਰੀ ਨਵਨੀਤ ਕੌਰ ਬਣੀ ਜੱਜ

ਏਜੰਸੀ

ਖ਼ਬਰਾਂ, ਪੰਜਾਬ

ਨਵਨੀਤ ਦੇ ਪਿਤਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ  ਐਸਡੀਓ ਸੇਵਾ ਨਿਭਾ ਰਹੇ ਹਨ ਅਤੇ ਮਾਤਾ ਘਰੇਲੂ ਹਨ। 

Navneet Kaur, Daughter of Powercom's SDO, became a judge

ਪਟਿਆਲਾ - ਪਟਿਆਲਾ ਸ਼ਹਿਰ ਦੇ ਭਾਦਸੋ ਰੋਡ ਅਮਨ ਵਿਹਾਰ ਵਿਚ ਪੈਦਾ ਹੋਈ ਨਵਨੀਤ ਕੌਰ ਪੁੱਤਰੀ ਗੁਰਮੀਤ ਸਿੰਘ ਬਾਗੜੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਵਿਚ, ਪੰਜਾਬ ਸੇਵਾ ਸਰਵਿਸ (ਜੁਡੀਸ਼ੀਅਲ) ਦੇ ਪਹਿਲੇ ਪੜਾਅ ਵਿਚ ਜੱਜ ਦਾ ਅਹੁਦਾ ਹਾਸਲ ਕੀਤਾ ਹੈ।

ਨਵਨੀਤ ਕੌਰ ਨੇ ਮੁਢਲੀ ਪੜਾਈ ਦਸ਼ਮੇਸ਼ ਪਬਲਿਕ ਸਕੂਲ ਮਾਡਲ ਟਾਊਨ ਤੋਂ ਅਤੇ ਬਾਰਵੀਂ ਡੀ.ਏ.ਵੀ. ਸਕੂਲ ਪਟਿਆਲਾ ਤੋਂ ਕਰ ਕੇ ਕਲੈਟ ਦੇ ਟੈਸਟ ਰਾਂਹੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ ਐਲ.ਐਲ.ਬੀ. ਅਤੇ ਐਲ.ਐਲ.ਐਮ. ਕਰਨ ਉਪਰੰਤ ਪਹਿਲੇ ਪੜਾਅ ਵਿਚ ਸਖ਼ਤ ਮਿਹਨਤ ਕਰ ਕੇ ਸਫ਼ਲਤਾ ਹਾਸਲ ਕੀਤੀ। ਨਵਨੀਤ ਕੌਰ ਦੀ ਵੱਡੀ ਭੈਣ ਕਾਨਪੁਰ ਤੋਂ ਪੀਐਚਡੀ ਕਰ ਰਹੀ ਹੈ ਅਤੇ ਭਰਾ ਬੀ.ਐਡ. ਦੀ ਪੜਾਈ ਕਰ ਰਿਹਾ ਹੈ। ਪਿਤਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ  ਐਸਡੀਓ ਸੇਵਾ ਨਿਭਾ ਰਹੇ ਹਨ ਅਤੇ ਮਾਤਾ ਘਰੇਲੂ ਹਨ।