Actor Jimmy Shergill ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ ਹੋਇਆ ਦੇਹਾਂਤ
90 ਸਾਲ ਦੀ ਉਮਰ ’ਚ ਸੀਨੀਅਰ ਚਿੱਤਰਕਾਰ ਸੱਤਿਆਜੀਤ ਨੇ ਲਿਆ ਆਖਰੀ ਸਾਹ
Actor Jimmy Shergill's father Satyajit Singh Shergill passes away
ਚੰਡੀਗੜ੍ਹ : ਮਸ਼ਹੂਰ ਪਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ 11 ਅਕਤੂਬਰ ਨੂੰ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸੱਤਿਆਜੀਤ ਸਿੰਘ ਸ਼ੇਰਗਿੱਲ ਇਕ ਸੀਨੀਅਰ ਚਿੱਤਰਕਾਰ ਸਨ। ਪਰਿਵਾਰ ਨੇ ਦੱਸਿਆ ਕਿ 14 ਅਕਤੂਬਰ ਸ਼ਾਮੀਂ 4:30 ਵਜੇ ਤੋਂ 5:30 ਤੱਕ ਮੁੰਬਈ ਦੇ ਸ਼ਾਂਤਕਰੂਜ਼ ਵੈਸਟ ਸਥਿਤ ਗੁਰਦੁਆਰਾ ਧਨ ਪੋਥੋਹਾਰ ਨਗਰ ’ਚ ਭੋਗ ਅਤੇ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜਿੰਮੀ ਸ਼ੇਰਗਿੱਲ ਦਾ ਪਰਿਵਾਰ ਲੰਬੇ ਸਮੇਂ ਤੋਂ ਕਲਾ ਅਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਸਭ ਤੋਂ ਮਸ਼ਹੂਰ ਚਿੱਤਰਕਾਰਾਂ ’ਚੋਂ ਇਕ ਅੰਮ੍ਰਿਤ ਸ਼ੇਰਗਿੱਲ, ਜਿੰਮੀ ਸ਼ੇਰਗਿੱਲ ਦੇ ਦਾਦਾ ਜੀ ਦੀ ਕਜਿਨ ਸਨ। ਸੱਤਿਆਜੀਤ ਸਿੰਘ ਸ਼ੇਰਗਿੱਲ ਖੁਦਵੀ ਇਕ ਸੀਨੀਅਰ ਚਿੱਤਰਕਾਰ ਸਨ ਅਤੇ ਕਲਾ ਦੇ ਖੇਤਰ ’ਚ ਉਨ੍ਹਾਂ ਦਾ ਵੱਡਾ ਨਾਂ ਸੀ।