ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਲੱਗੀ ਕੈਪਟਨ ਸਰਕਾਰ : ਡਾ.ਸੋਹਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਦੇ ਕੀਤੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਲੋਕਾਂ ਦਾ ਅਸਲੀ ਮੁੱਦੇ ਤੋਂ.....

Dr. Sohal

ਤਰਨਤਾਰਨ (ਪੀਟੀਆਈ) : ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਦੇ ਕੀਤੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਲੋਕਾਂ ਦਾ ਅਸਲੀ ਮੁੱਦੇ ਤੋਂ ਧਿਆਨ ਹਟਾਉਣ ਲਈ ਉਹਨਾਂ ਨੇ ਧਾਰਮਿਕ ਮੁੱਦਿਆਂ ਵਿਚ ਲੋਕਾਂ ਨੂੰ ਉਲਝਾ ਰਹੇ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਨੇ ਤਰਨਤਾਰਨ ਵਿਚ ਆਪ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸਮੇਂ ਕੀਤਾ। ਉਹਨਾਂ ਨੇ ਕਿਹਾ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਿਨਾ ਦੇਰ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਤਾਂਕਿ ਅੱਗੇ ਤੋਂ ਕੋਈ ਵੀ ਅਜਿਹੀ ਘਿਣੋਨੀ ਹਰਕਤ ਕਰਨ ਦੀ ਹਿੰਮਤ ਨਾ ਕਰੇਂ, ਪਰ ਕੈਪਟਨ ਸਰਕਾਰ ਇਸ ਵਿਚ ਦੇਰ ਕਰਕੇ ਦੋਸ਼ੀਆਂ ਦਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਕੈਪਟਨ ਸਰਕਾਰ ਅਪਣੀ ਨਾਕਾਮੀਆਂ ਨੂੰ ਛਿਪਾਉਣ ਲਈ ਲੋਕਾਂ ਨੂੰ ਹੋਰ ਮੁੱਦਿਆਂ ਵਿਚ ਉਲਝਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਤੇ ਬਰਗਾੜੀ ਵਿਚ ਲੱਗੇ ਮੋਰਚੇ ਨੂੰ ਵੀ ਛੇ ਮਹੀਨੇਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਪਰ ਕੈਪਟਨ ਸਰਕਾਰ ਦੋਸ਼ੀਆਂ ਦੇ ਬਚਾਅ ਵਿਚ ਲੱਗੀ ਹੋਈ ਹੈ।

ਕਾਂਗਰਸ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਹੈ, ਪਰ ਕੈਪਟਨ ਸਰਕਾਰ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਕੈਪਟਨ ਸਕਕਾਰ ਦੀ ਪਿਛਲੇ ਡੇਢ ਸਾਲ ਦੀ ਕਾਰਜਗੁਜਾਰੀ ਦੇਖ ਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਮੁੜ੍ਹ ਚੁੱਕਿਆ ਹੈ। ਅਤੇ ਉਹ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਹਨ। ਲੋਕਾਂ ਨੂੰ ਅਕਾਲੀ-ਭਾਜਪਾ ਗਠਬੰਧਨ ਅਤੇ ਕਾਂਗਰਸ ਪਾਰਟੀ ਦਾ ਸਚ ਪਤਾ ਲਗ ਚੁੱਕਿਆ ਹੈ। ਜਿਸ ਦੇ ਚਲਦੇ ਹੋਏ ਸਭਾ ਚੋਣਾਂ ਵਿਚ ਇਹਨਾਂ ਪਾਰਟੀਆਂ ਨੂੰ ਲੋਕਾਂ ਨਾਲ ਕੀਤੀ ਗਈ ਠੱਗੀ ਅਤੇ ਨਾਕਾਮੀਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਇਸ ਪ੍ਰੋਗਰਾਮ ਉਤੇ ਬਲਦੇਵ ਸਿੰਘ ਪੰਨੂੰ, ਜਗਦੀਸ਼ ਸਿੰਘ ਸੋਢੀ, ਰਜਵੰਤ ਸਿੰਘ ਢਿਲੋਂ, ਲੱਖਾਂ ਸਿੰਘ, ਸਰਬਜੀਤ ਸਿੰਘ ਸੰਧੂ, ਗੁਰਦੇਵ ਸਿੰਘ ਅਲਾਦੀਪੁਰ, ਸੁਰਜੀਤ ਸਿੰਘ, ਨਵਜੀਤ ਸਿੰਘ ਅਤੇ ਜਗਜੀਤ ਸਿੰਘ ਮੌਜੂਦ ਸੀ।