ਲੁਧਿਆਣਾ ਸਿਟੀ ਸੈਂਟਰ ਘਪਲੇ 'ਚ ਫ਼ਾਈਲਾਂ ਦੀ ਘੋਖ ਦੇ ਹੁਕਮਾਂ 'ਤੇ ਰੋਕ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੀ ਕੈਪਟਨ ਸਰਕਾਰ ਵੇਲੇ ਦੇ ਬਹੁਚਰਚਿਤ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਹਾਈ ਕੋਰਟ ਨੇ  ਵਿਸ਼ੇਸ਼ ਜੱਜ ਦੇ ਹੁਕਮਾਂ 'ਤੇ ਰੋਕ ਬਰਕਰਾਰ ਰੱਖੀ ਹੈ.....

Ludhiana City Center

ਚੰਡੀਗੜ੍ਹ (ਨੀਲ ਭਲਿੰਦਰ ਸਿੰਘ):  ਪਿਛਲੀ ਕੈਪਟਨ ਸਰਕਾਰ ਵੇਲੇ ਦੇ ਬਹੁਚਰਚਿਤ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਹਾਈ ਕੋਰਟ ਨੇ  ਵਿਸ਼ੇਸ਼ ਜੱਜ ਦੇ ਹੁਕਮਾਂ 'ਤੇ ਰੋਕ ਬਰਕਰਾਰ ਰੱਖੀ ਹੈ। ਇਸ ਮਾਮਲੇ 'ਚ ਲੁਧਿਆਣਾ ਅਦਾਲਤ ਨੇ ਲੰਘੀ 25 ਅਕਤੂਬਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਇਸ ਕੇਸ ਬਾਰੇ 'ਕੋਰਟ ਫ਼ਾਈਲਾਂ' ਦੀ ਘੋਖ ਕਰ ਸਕਣ ਦੀ ਇਜਾਜ਼ਤ ਦੇ ਦਿਤੀ ਸੀ।

ਅੱਜ ਜਸਟਿਸ ਇੰਦਰਜੀਤ ਸਿੰਘ ਦੇ ਬੈਂਚ ਕੋਲ ਇਸ ਕੇਸ ਦੀ ਸੁਣਵਾਈ ਮੌਕੇ ਈਡੀ ਅਤੇ ਰਾਜ ਸਰਕਾਰ ਦੇ ਵਕੀਲਾਂ ਵਲੋਂ ਜਵਾਬ ਦਾਇਰ ਕਰਨ ਹਿੱਤ ਸਮਾਂ ਮੰਗਿਆ ਗਿਆ ਜਿਸ 'ਤੇ ਬੈਂਚ ਨੇ ਅਪੀਲ ਪ੍ਰਵਾਨ ਕਰ ਕੇ ਕੇਸ 6 ਦਸੰਬਰ ਤਕ ਅਗੇ ਪਾ ਦਿਤਾ ਤੇ ਨਾਲ ਹੀ ਉਕਤ ਰੋਕ ਦੇ ਹੁਕਮ ਵੀ ਅਗਲੇ ਹੁਕਮਾਂ ਤਕ ਜਾਰੀ ਰੱਖੇ ਹਨ। ਇਸ ਬਾਰੇ ਦਿੱਲੀ ਆਧਾਰਤ ਵਕੀਲ ਚੇਤਨ ਮਿੱਤਲ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇ 'ਚ ਹੋਰਨਾਂ ਗੱਲਾਂ ਨਾਲ-ਨਾਲ ਈਡੀ ਦੀ ਜਾਂਚ 'ਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਹੋਈ ਹੈ।