ਅਜੋਕੀ ਪੰਜਾਬੀ ਗਾਇਕੀ ਵਿਚ ਲੱਚਰਤਾ ਅਤੇ ਹਿੰਸਾ ਬਾਰੇ ਖੁੱਲੀ ਵਿਚਾਰ-ਚਰਚਾ : ਜਨਰਲ ਸਕੱਤਰ ਇਪਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜੋਕੀ ਪੰਜਾਬੀ ਗਾਇਕੀ ਵਿਚ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਦੀ ਹਮਾਇਤ ਕਾਰਣ ਅਮੀਰਅਤੇ ਨਿਰੋਏ ਪੰਜਾਬੀ ਸਭਿਆਚਾ..

ਗਾਇਕੀ ਵਿੱਚ ਲੱਚਰਤਾ

ਚੰਡੀਗੜ੍ਹ(ਸ.ਸ.ਸ)ਅਜੋਕੀ ਪੰਜਾਬੀ ਗਾਇਕੀ ਵਿਚ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਦੀ ਹਮਾਇਤ ਕਾਰਣ ਅਮੀਰਅਤੇ ਨਿਰੋਏ ਪੰਜਾਬੀ ਸਭਿਆਚਾਰ ਅਤੇ ਪੰਜਾਬ ਦੀ ਨੋਜੁਆਨੀ ਦੇ ਘਾਣ ਦਾ ਕਾਰਣ ਬਣਨ ਤੋਂ ਚਿੰਤਤ ਪੰਜਾਬ ਸੰਗੀਤਨਾਟਕ ਅਕਾਦਮੀ ਅਤੇ ਇਪਟਾ, ਪੰਜਾਬ ਨੇ ਇਸ ਗੰਭੀਰ ਅਤੇ ਭੱਖਦੇ ਮਸਲੇ ਉਪਰ ਖੁੱਲੀ ਚਰਚਾ ਵਿਚਾਰ ਚਰਚਾ ਦਾਪ੍ਰਬੰਧ ਪੰਜਾਬ ਕਲਾ ਭਵਨ, ਰੋਜ਼ ਗਾਰਡਨ,ਸੈਕਟਰ 16, ਵਿਖੇ 17 ਨਵੰਬਰ, ਸ਼ਨੀਚਰਵਾਰ ਨੂੰ ਸਵੇਰੇ 10.30 ਵਜੇ,ਪੰਜਾਬ ਕਲਾ ਭਵਨ ਵਿਖੇ ਕੀਤਾ ਹੈ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਕੇਵਲਧਾਲੀਵਾਲ ਤੇ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਪ੍ਰੀਤਮ ਰੁਪਾਲ ਅਤੇ ਸੰਜੀਵਨ ਸਿੰਘ ਨੇ ਇਹ ਜਾਣਕਾਰੀਦਿੰਦੇ ਕਿਹਾ

ਕਿ ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਪਾਤਰ (ਚੈਅਰਮੈਨ, ਪੰਜਾਬ ਕਲਾ ਪ੍ਰਸ਼ੀਦ), ਪ੍ਰਧਾਨਗੀ ਹਰਦੇਵਸਿਘ ਦਲਗੀਰ, (ਦੇਵ ਥਰੀਕੇ ਵਾਲਾ), ਵਿਸ਼ੇਸ਼ ਮੁਹਮਾਨ ਅਮਰਜੀਤ ਗੁਰਦਾਪੁਰੀ, (ਸਰਪ੍ਰਸਤ ਇਪਟਾ, ਪੰਜਾਬ) ਦੀਸ਼ਮੂਲੀਅਤ ਵਾਲੀ ਵਿਚਾਰ-ਚਰਚਾ ਵਿਚ ਮੁੱਖ ਭਾਸ਼ਣ ਪ੍ਰੋ. ਰਜਿੰਦਰਪਾਲ ਸਿੰਘ ਬਰਾੜ, (ਪੰਜਾਬੀ ਯੂਨੀਵਿਰਸਟੀ,ਪਟਿਆਲਾ), ਵਿਸ਼ੇਸ਼ ਬੁਲਾਰੇ ਲਖਵਿੰਦਰ ਜੋਹਲ, (ਸੱਕਤਰ ਜਨਰਲ, ਪੰਜਾਬ ਕਲਾ ਪ੍ਰਸ਼ੀਦ) ਤੋਂ ਇਲਵਾ ਅਮਰਦੀਪਗਿੱਲ, ਸੁਖੀ ਬਰਾੜ, ਲਾਭ ਸਿੰਘ ਚਤਮਾਲੀ, ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਗੁਰਬਿੰਦਰ ਬਰਾੜ, ਵਿੱਕੀਮੇਹੇਸ਼ਰੀ, ਹਰਦਿਆਲ ਥੂਹੀ ਵੀ ਵਿਚਾਰ-ਚਰਚਾ ਵਿਚ ਭਾਗ ਲੈਣਗੇ।

ਉਨਾਂ ਅੱਗੇ ਕਿਹਾ ਕਿ ਉਸੇ ਦਿਨ ਸ਼ਾਮ ਨੂੰ 6.00 ਵਜੇ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ ਵਿਖੇ 85ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ ਇਪਟਾ ਦੀ ਚਾਰ ਪੀੜੀਆਂ ਦੇ ਗਾਇਕ ਅਮਰਜੀਤ ਗੁਰਦਾਸਪੁਰੀ, ਸਵਰਣਸੰਧੂ, ਗੁਰਚਰਨ ਬੋਪਾਰਾਏ, ਗੁਰਦਿਆਲ ਨਿਰਮਾਣ, ਡੋਲੀ ਗੁਲੇਰੀਆਂ, ਕੁਲਬੀਰ ਸੈਣੀ, ਭੁਪਿੰਦਰ ਬੱਬਲ, ਕਿਰਨਪਾਲਗਾਗਾ, ਅਰਜਨ ਬਾਵਾ, ਨਿੰਦਰਜੀਤ ਸਿੰਘ, ਚਾਹਤ ਅਤੇ ਅਨਮੋਲ ਰੂਪੋਵਾਲੀ ਆਪਣੀ ਲੋਕਾਈ ਦੀ ਬਾਤ ਪਾਉਂਦੀਗਾਇਕੀ ਰਾਹੀਂ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਦੀ ਹਮਾਇਤ ਕਰਦੀ ਅਜੌਕੀ ਗਾਇਕੀ ਦਾ ਬਦਲ ਪੇਸ਼ਕਰਨਗੇ।ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਬੀਤੇ ਕਰੀਬ ਦੋ ਦਹਾਕਿਆਂ ਤੋਂ ਸਭਿਆਚਾਰਕ ਪ੍ਰਦੂਸ਼ਣ ਖਿਲਾਫ ਆਵਾਜ਼ਬੁਲੰਦ ਕਰਦੀ ਆ ਰਹੀ ਹੈ।