ਕੋਰੋਨਾ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਸਚਿਨ ਪਾਇਲਟ
ਕੋਰੋਨਾ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਸਚਿਨ ਪਾਇਲਟ
image
ਜੈਪੁਰ, 12 ਨਵੰਬਰ : ਕਾਂਗਰਸ ਦੇ ਦਿੱਗਜ਼ ਨੇਤਾ ਸਚਿਨ ਪਾਇਲਟ ਕੋਰੋਨਾ ਪੀੜਤ ਪਾਏ ਗਏ ਹਨ। ਵੀਰਵਾਰ ਨੂੰ ਉਨ੍ਹਾਂ ਦੀ ਕੋਵਿਡ-19 ਟੈਸਟ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸਚਿਨ ਪਾਇਲਟ ਨੇ ਟਵੀਟ ਕਰ ਦਿਤੀ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਅਪਣਾ ਕੋਰੋਨਾ ਟੈਸਟ ਕਰਵਾ ਲੈਣ। ਡਾਕਟਰਾਂ ਦੀ ਸਲਾਹ ਲੈ ਰਿਹਾ ਹਾਂ। ਜਲਦ ਠੀਕ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਤੋਂ ਪਹਿਲਾਂ ਕੋਰੋਨਾ ਦੀ ਲਪੇਟ 'ਚ ਰਾਜਸਥਾਨ ਦੇ ਕਈ ਆਗੂ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਗੁੱਜਰ ਨੇਤਾ ਕਰਨਲ ਕਿਰੋੜੀ ਬੈਂਸਲਾ ਅਤੇ ਕੈਬਨਿਟ ਮੰਤਰੀ ਉਦੈਲਾਲ ਆਂਜਨਾ ਵੀ ਕੋਰੋਨਾ ਪੀੜਤ ਪਾਏ ਗਏ। (ਏਜੰਸੀ)