ਕਿਸਾਨਾਂ ਦੀ ਰਿਲਾਇੰਸ ਪੰਪ ਖੇੜੀ ਵਿਖੇ 43ਵੇਂ ਦਿਨ ਵੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

12 ਨਵੰਬਰ ਤੱਕ ਮਾਲ ਗੱਡੀਆਂ ਨਾ ਚਲਾਉਣ ਦੇ ਫ਼ੈਸਲੇ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ

picture

ਸੰਗਰੂਰ :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਲਗਾਤਾਰ ਚੱਲ ਰਿਹਾ ਰਿਲਾਇੰਸ ਪੰਪ ਖੇੜੀ ਵਿਖੇ 43ਵੇਂ ਦਿਨ ਵੀ ਜਾਰੀ ਰਿਹਾ। ਇਸ ਲਗਾਤਾਰ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਆਗੂ ਸਰੂਪ ਚੰਦ ਕਿਲਾ ਭਰੀਆਂ, ਗੁਰਦੀਪ ਸਿੰਘ ਕੰਮੋਮਾਜਰਾ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਤੌਰ ਤੇ ਘੇਰਾਬੰਦੀ ਕਰਨ ਲਈ 12 ਨਵੰਬਰ ਤੱਕ ਮਾਲ ਗੱਡੀਆਂ ਨਾ ਚਲਾਉਣ ਦੇ ਫ਼ੈਸਲੇ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੋਦੀ ਸਰਕਾਰ ਨੂੰ  ਕਿਸਾਨਾਂ ਦੇ ਨਾਲ ਨਾਲ ਵਪਾਰੀਆਂ ਦੀ ਵਿਰੋਧੀ ਵੀ ਗਰਦਾਨਿਆ।