ਟਰੰਪ ਨਾਲ ਤਲਾਕ ਲੈਂਦਿਆਂ ਹੀ ਮੇਲਾਨਿਆ ਨੂੰ ਮਿਲਣਗੇ ਕਰੋੜਾਂ ਰੁਪਏ

ਏਜੰਸੀ

ਖ਼ਬਰਾਂ, ਪੰਜਾਬ

ਟਰੰਪ ਨਾਲ ਤਲਾਕ ਲੈਂਦਿਆਂ ਹੀ ਮੇਲਾਨਿਆ ਨੂੰ ਮਿਲਣਗੇ ਕਰੋੜਾਂ ਰੁਪਏ

image

ਵਾਸ਼ਿੰਗਟਨ, 12 ਨਵੰਬਰ : ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਡੋਨਾਲਡ ਟਰੰਪ ਦੀ ਹਾਰ ਹੋਈ ਹੈ, ਉਦੋਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਉਹਨਾਂ ਨੂੰ ਤਲਾਕ ਦੇ ਸਕਦੀ ਹੈ। ਜੇ ਟਰੰਪ ਨੇ ਮੇਲਾਨਿਆ ਨੂੰ ਤਲਾਕ ਦੇਣ ਦਾ ਫ਼ੈਸਲਾ ਲਿਆ ਤਾਂ ਸਮਝੌਤਾ ਹੋਣ ਦੇ ਬਾਅਦ ਉਹਨਾਂ ਨੂੰ ਜੋ ਰਕਮ ਮਿਲੇਗੀ, ਉਸ ਬਾਰੇ ਹੁਣ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਾਨੂੰਨੀ ਮਾਹਰ ਕਹਿੰਦੇ ਹਨ ਕਿ ਜੇ ਟਰੰਪ ਨੇ ਮੇਲਾਨਿਆ ਨੂੰ ਤਲਾਕ ਦੇਣ ਦਾ ਫ਼ੈਸਲਾ ਕੀਤਾ ਤਾਂ ਉਹਨਾਂ ਨੂੰ ਸਮਝੌਤੇ ਦੇ ਤੌਰ 'ਤੇ 68 ਮਿਲੀਅਨ ਆਸਟਰੇਲੀਆਈ ਡਾਲਰ (372 ਕਰੋੜ ਰੁਪਏ) ਮਿਲ ਸਕਦੇ ਹਨ। (ਏਜੰਸੀ)