50 ਸਾਲਾਂ 'ਚ ਇੰਨਾ ਕੰਮ ਨਹੀਂ ਹੋਇਆ, ਜਿੰਨਾ ਮੋਦੀ ਸਰਕਾਰ ਨੇ 6 ਸਾਲਾਂ 'ਚ ਕੀਤਾ: ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਪੰਜਾਬ

50 ਸਾਲਾਂ 'ਚ ਇੰਨਾ ਕੰਮ ਨਹੀਂ ਹੋਇਆ, ਜਿੰਨਾ ਮੋਦੀ ਸਰਕਾਰ ਨੇ 6 ਸਾਲਾਂ 'ਚ ਕੀਤਾ: ਅਮਿਤ ਸ਼ਾਹ

image

ਨਵੀਂ ਦਿੱਲੀ, 12 ਨਵੰਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 50 ਸਾਲਾਂ ਵਿਚ ਇੰਨਾ ਕੰਮ ਨਹੀਂ ਹੋਇਆ, ਜਿੰਨਾ ਕੰਮ ਮੋਦੀ ਸਰਕਾਰ ਨੇ 6 ਸਾਲਾਂ 'ਚ ਕੀਤਾ ਹੈ। ਅਮਿਤ ਸ਼ਾਹ ਨੇ ਦਸਿਆ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਰਹੱਦ 'ਤੇ ਜਾ ਕੇ  ਸੈਨਿਕਾਂ ਨਾਲ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੈਨਿਕ ਸਰਹੱਦਾਂ ਦੀ ਰਾਖੀ ਕਰਦੇ ਹਨ। ਮੈਂ ਆਉਣ ਵਾਲੇ ਦਿਨਾਂ ਵਿਚ ਉਥੇ ਰਹਿਣ ਜਾ ਰਿਹਾ ਹਾਂ। ਮੋਦੀ ਜੀ ਦਾ ਸੁਪਨਾ ਸਰਹੱਦ ਨੂੰ ਇੰਨਾ ਅਭੇਦ ਬਣਾਉਣਾ ਹੈ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ।
ਸ਼ਾਹ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਮੋਦੀ ਸਰਕਾਰ ਨੇ ਪਿਛਲੇ 6 ਸਾਲ ਵਿਚ ਇੰਨਾ ਕੰਮ ਕੀਤਾ, ਜਿੰਨਾ ਪਿਛਲੇ 50 ਸਾਲਾਂ ਵਿਚ ਸਾਲਾਂ ਵਿਚ ਹੋਇਆ।
ਅਮਿਤ ਸ਼ਾਹ ਨੇ ਗੁਜਰਾਤ ਦੇ ਕੱਛ ਵਿਚ ਵਿਕਾਸ ਉਤਸਵ 2020 ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭੁਚਾਲ ਤੋਂ ਬਾਅਦ ਕੱਛ ਦੇ ਨਵੇਂ ਰੂਪ ਨੂੰ ਵੇਖ ਕੇ ਭਾਰੀ ਸੰਤੁਸ਼ਟੀ ਮਿਲੀ ਹੈ। ਇਸ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੀ ਦੂਰ ਦ੍ਰਿਸ਼ਟੀ ਅਤੇ ਇੱਥੋਂ ਦੇ ਲੋਕਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਦੱਸ ਦੇਈਏ ਕਿ 26 ਜਨਵਰੀ 2001 ਨੂੰ ਗੁਜਰਾਤ ਦੇ ਕੱਛ ਵਿਚ ਇਕ ਭਾਰੀ ਭੂਚਾਲ ਆਇਆ ਸੀ ਜਿਸ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।  (ਏਜੰਸੀ)