ਤੇਜ਼ ਰਫਤਾਰ ਨਾਲ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ, ਸਾਬਕਾ ਫੌਜੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਿੱਪਰ ਚਾਲਕ ਮੌਕੇ ਤੋਂ ਫਰਾਰ

Road accident

 

ਪਟਿਆਲਾ ( ਗਗਨਦੀਪ ਸਿੰਘ) ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਮੇਨ ਹਾਈਵੇ 'ਤੇ ਦਰਦਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਐਕਟਿਵਾ ਸਵਾਰ ਸਾਬਕਾ ਫੌਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਦੂਜੇ ਪਾਸੇ ਟਿੱਪਰ ਚਾਲਕ ਮੌਕੇ ਤੋਂ ਹੋਇਆ ਫਰਾਰ ਹੋ ਗਿਆ। 

 

 

ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ  'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

 

ਮੌਕੇ ਤੇ ਮੌਜੂਦ ਗਵਾਹ ਨੇ ਗੱਲਬਾਤ ਕਰਦਿਆਂ ਆਖਿਆ ਕਿ ਟਿੱਪਰ ਡਰਾਈਵਰ ਦੀ ਗਲਤੀ ਹੈ ਕਿਉਂਕਿ ਉਹ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ ਉਸ ਕੋਲੋਂ ਟਿੱਪਰ ਨੂੰ ਨਹੀ ਸੰਭਾਲਿਆ ਗਿਆ ਅਤੇ ਉਸ ਨੇ ਰਾਹ ਜਾਂਦੇ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ।