ਨਵਜੋਤ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਨੇ ਸੋਨੂੰ ਸੂਦ, ਪੰਜਾਬ ਵਿਚ ਸਿਆਸੀ ਹਲਚਲ ਹੋਈ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਚਰਚਾ 'ਚ ਆਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸਿਆਸਤ ਵਿਚ ਐਂਟਰੀ ਕਰ ਸਕਦੇ ਹਨ।

Sonu Sood

ਮੋਗਾ (ਦਲੀਪ ਕੁਮਾਰ): ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਚਰਚਾ 'ਚ ਆਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸਿਆਸਤ ਵਿਚ ਐਂਟਰੀ ਕਰ ਸਕਦੇ ਹਨ। ਪੰਜਾਬ ਦੀ ਸਿਆਸਤ ਵਿਚ ਅਚਾਨਕ ਇਹ ਸਵਾਲ ਤੇਜ਼ੀ ਨਾਲ ਫੈਲ ਗਿਆ ਹੈ। ਖ਼ਬਰਾਂ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸੋਨੂੰ ਸੂਦ ਨੂੰ ਮਿਲਣ ਮੋਗਾ ਪਹੁੰਚ ਸਕਦੇ ਹਨ।

ਹੋਰ ਪੜ੍ਹੋ: ਆਮ ਲੋਕਾਂ ਦੀ ਥਾਂ ਕਾਂਗਰਸੀ ਮੰਤਰੀ ਤੇ ਵਿਧਾਇਕਾਂ ਦੇ ਪੁੱਤਾਂ-ਜਵਾਈਆਂ ਨੂੰ ਮਿਲ ਰਹੀਆਂ ਨੌਕਰੀਆਂ:ਚੀਮਾ

ਸਿੱਧੂ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਮੋਗਾ ਸਥਿਤ ਸੋਨੂੰ ਦੇ ਘਰ ਹਲਚਲ ਵਧ ਗਈ ਹੈ। ਵੱਡੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਉੱਥੇ ਪਹੁੰਚ ਗਏ ਹਨ ਅਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ ਉਹਨਾਂ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਸਨ।

ਹੋਰ ਪੜ੍ਹੋ: CM ਦੀ ਰਿਹਾਇਸ਼ ਘੇਰਨ ਪਹੁੰਚੇ ਵੋਕੇਸ਼ਨਲ ਅਧਿਆਪਕ, ਸਰਕਾਰ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਕਾਂਗਰਸ ਵੱਲੋਂ ਮੀਟਿੰਗ ਅਤੇ ਇਸ ਦੇ ਵੇਰਵੇ ਪੂਰੀ ਤਰ੍ਹਾਂ ਗੁਪਤ ਰੱਖੇ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ ‘ਆਪ’ ਵੱਲੋਂ ਸੋਨੂੰ ਸੂਦ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਵੀ ਚਰਚਾ ਹੋਈ ਸੀ। ਸੋਨੂੰ ਸੂਦ ਕੁਝ ਦਿਨ ਪਹਿਲਾਂ ਪੰਜਾਬ ਦੀ ਸਿਆਸਤ 'ਚ ਉਦੋਂ ਚਰਚਾ 'ਚ ਆਏ ਜਦੋਂ ਉਹਨਾਂ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਨੇਤਾਵਾਂ ਨੂੰ ਚੋਣ ਮਨੋਰਥ ਪੱਤਰ ਬਾਰੇ ਜਨਤਾ ਨਾਲ ਸਮਝੌਤਾ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ: ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਕੀਤੇ ਅਹਿਮ ਖੁਲਾਸੇ

ਫਿਰ ਜਿੱਤਣ ਤੋਂ ਬਾਅਦ ਸਹੁੰ ਚੁੱਕਣ ਸਮੇਂ ਅਸਤੀਫਾ ਵੀ ਰੱਖਣਾ ਚਾਹੀਦਾ ਹੈ। ਜੇਕਰ ਉਹ ਤੈਅ ਸਮੇਂ ਦੌਰਾਨ ਆਪਣੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।  ਦੱਸ ਦਈਏ ਕਿ ਸੋਨੂੰ ਸੂਦ ਸੋਨੂੰ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਕੋਰੋਨਾ ਜਾਗਰੂਕਤਾ ਲਈ ਬ੍ਰਾਂਡ ਅੰਬੈਸਡਰ ਵੀ ਰਹਿ ਚੁੱਕੇ ਹਨ।