Abohar Accident News:ਬਾਜ਼ਾਰ ਤੋਂ ਲੜੀਆਂ ਲੈ ਕੇ ਆ ਰਹੀ ਐਕਟਿਵਾ ਸਵਾਰ ਔਰਤ ਨੂੰ ਟਰੈਕਟਰ ਨੇ ਦਰੜਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Abohar Accident News: ਚਰਨਜੀਤ ਕੌਰ ਵਜੋਂ ਹੋਈ ਮ੍ਰਿਤਕਾ ਦੀ ਪਹਿਚਾਣ

Abohar Accident News in punjabi

Abohar Accident News: ਅਬੋਹਰ ਵਿਚ ਇਕ ਪਰਿਵਾਰ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਗਮੀ ਵਿੱਚ ਬਦਲ ਗਈਆਂ। ਇੱਥੇ ਦੇਰ ਰਾਤ ਸੀਤੋ ਰੋਡ ’ਤੇ ਰੇਲਵੇ ਫਾਟਕ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਔਰਤ ਦੇ ਬੱਚੇ ਵਿਦੇਸ਼ ਰਹਿੰਦੇ ਹਨ। ਜਿਸ ਕਾਰਨ ਉਸ ਦੀ ਲਾਸ਼ ਨੂੰ  ਸਸਕਾਰ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੈਲਾਸ਼ ਨਗਰ ਦੀ ਰਹਿਣ ਵਾਲੀ ਚਰਨਜੀਤ ਕੌਰ ਆਪਣੇ ਪਤੀ ਪ੍ਰਿਤਪਾਲ ਸਿੰਘ ਨਾਲ ਐਕਟਿਵਾ 'ਤੇ ਲੜੀਆਂ ਖਰੀਦਣ ਲਈ ਬਾਜ਼ਾਰ ਜਾ ਰਹੀ ਸੀ। ਜਦੋਂ ਉਕਤ ਜੋੜਾ ਸੀਤੋ ਰੋਡ 'ਤੇ ਰੇਲਵੇ ਫਾਟਕ ਨੇੜੇ ਪਹੁੰਚੀ ਤਾਂ ਸਪੀਡ ਬਰੇਕਰ ਕਾਰਨ ਉਸ ਨੇ ਛਾਲ ਮਾਰ ਦਿੱਤੀ ਅਤੇ ਹੇਠਾਂ ਡਿੱਗ ਗਈ। ਜਿਸ ਤੋਂ ਬਾਅਦ ਉਸ ਨੂੰ ਪਿੱਛੇ ਤੋਂ ਆ ਰਹੇ ਟਰੈਕਟਰ ਨੇ ਟੱਕਰ ਮਾਰ ਦਿੱਤੀ।

ਉਸ ਦੇ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਚਰਨਜੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਪਰ ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਮੁਤਾਬਕ ਘਰ 'ਚ ਲੜੀਆਂ ਲੱਗੀਆਂ ਸਨ। ਪਤੀ-ਪਤਨੀ ਨੂੰ ਲੱਗਾ ਕਿ ਇਹ ਘੱਟ ਹਨ, ਇਸ ਲਈ ਉਹ ਐਕਟਿਵਾ 'ਤੇ ਬਾਜ਼ਾਰ ਚਲੇ ਗਏ। ਉਹ ਬਜ਼ਾਰ ਤੋਂ ਲੜੀਆਂ ਲੈ ਕੇ ਖੁਸ਼ੀ-ਖੁਸ਼ੀ ਘਰ ਪਰਤ ਰਹੇ ਸਨ ਕੇ ਰਸਤੇ  ਵਿਚ ਦਰਦਨਾਕ ਹਾਦਸਾ ਵਾਪਰ ਗਿਆ।