ਬਰਨਾਲਾ: ਕਿਹਾ ਜਾਂਦਾ ਹੈ ਕਿ ਲੋਕ ਸੁਰੱਖਿਆ ਦੇ ਮੱਦੇ ਨਜ਼ਰ ਲੋਕ ਸਭ ਤੋਂ ਵੱਡੀ ਉਮੀਦ ਪੁਲਿਸ ਤੋਂ ਲਾਉਂਦੇ ਹਨ, ਜੇਕਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਪੁਲਿਸ ਥਾਣੇ ਦੇ ਮਾਲਖਾਨੇ ਵਿੱਚੋਂ ਚੋਰੀ ਕਰਦਾ ਫੜਿਆ ਜਾਵੇ ਤਾਂ ਸਵਾਲ ਉੱਠਣੇ ਲਾਜ਼ਮੀ ਹਨ। ਅਜਿਹਾ ਮਾਮਲਾ ਪੁਲਿਸ ਥਾਣੇ ਸਿਟੀ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਥਾਣੇ ਵਿੱਚ ਤਾਇਨਾਤ ਇੱਕ ਕਾਂਸਟੇਬਲ ਵੱਲੋਂ ਥਾਣੇ ਦੇ ਮਾਲ ਖਾਣੇ ਵਿੱਚੋਂ ਹੀ ਨਗਦੀ ਚੋਰੀ ਕਰ ਲਈ ਗਈ। ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਦਾ ਰਵੱਈਆ ਸਖਤ ਦਿਖਾਈ ਦੇ ਰਿਹਾ ਹੈ। ਪੁਲਿਸ ਕਾਂਸਟੇਬਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਮੌਕੇ ਬਰਨਾਲ ਵਾਲੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 1/8/2025 ਨੂੰ ਸਿਟੀ ਬਰਨਾਲਾ ਪੁਲਿਸ ਥਾਣਾ ਵਿੱਚ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਮਾਲਖਾਨੇ ਵਿੱਚੋਂ ਨਗਦੀ ਚੋਰੀ ਕਰਨ ਦੇ ਤਹਿਤ ਮੁਕਦਮਾ ਦਰਜ ਕੀਤਾ ਸੀ। ਜਿਸ ਨੂੰ ਹੁਣ 14 ਤਰੀਕ ਤੱਕ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਿਟੀ ਬਰਨਾਲਾ ਪੁਲਿਸ ਥਾਣੇ ਵਿੱਚ ਵੱਖੋ ਵੱਖਰੇ ਮਾਮਲੇ ਤਹਿਤ ਮਾਲਖਾਨੇ ਵਿੱਚ ਇਹ ਸਮਾਨ ਨਗਦੀ ਦੀ ਸਮੇਂ ਸਮੇਂ ਤੇ ਮਿਲਾਨ ਕੀਤਾ ਜਾਂਦਾ ਹੈ। ਜਦ ਇਸ ਦਾ ਮਿਲਾਨ ਕੀਤਾ ਜਾ ਰਿਹਾ ਸੀ ਤਾਂ ਮਾਲਖਾਨੇ ਵਿੱਚੋਂ ਨਗਦੀ ਚੋਰੀ ਹੋਣ ਦਾ ਸ਼ੱਕ ਲੱਗਾ। ਜਿਸ ਨੂੰ ਲੈ ਕੇ ਇਸ ਦੀ ਪੜਤਾਲ ਕੀਤੀ ਗਈ, ਤਾਂ ਪਤਾ ਲੱਗਿਆ ਕਿ ਮਾਲਖਾਨੇ ਵਿੱਚੋਂ ਨਗਦੀ ਚੋਰੀ ਹੋਈ ਹੈ ਜੋ ਕਾਂਸਟੇਬਲ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ। ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਖਤ ਐਕਸ਼ਨ ਲੈਂਦਿਆਂ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਸਿਟੀ ਬਰਨਾਲਾ ਥਾਣੇ ਵਿੱਚ 1/8/2025/ ਨੂੰ ਹੀ ਵੱਖੋ ਵੱਖਰੀਆਂ ਧਰਾਵਾਂ 331(4),306 ਬੀਐਨਐਸ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਸੀ। ਉਦੋਂ ਤੋਂ ਹੀ ਕਾਂਸਟੇਬਲ ਭਗੋੜਾ ਹੋ ਗਿਆ। ਜਿਸ ਨੂੰ ਹੁਣ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰਕੇ 14 ਤਰੀਕ ਤੱਕ ਦਾ ਰਮਾਂਡ ਹਾਸਿਲ ਕੀਤਾ ਹੈ।
ਉਹਨਾਂ ਦੱਸਿਆ ਕਿ ਜਿੱਥੇ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਉੱਥੇ ਪੁਲਿਸ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ। ਉਸ ਦੀ ਸੈਲਰੀ ਵੀ ਬੰਦ ਕਰ ਦਿੱਤੀ ਗਈ ਹੈ। ਕਾਸਟੇਬਲ ਹਰਪ੍ਰੀਤ ਸਿੰਘ ਪਿਛਲੇ ਅੱਠ ਸਾਲਾਂ ਤੋਂ ਡਿਊਟੀ ਨੌਕਰੀ ਕਰ ਰਿਹਾ ਸੀ। ਜੋ ਬਰਨਾਲਾ ਦੇ ਭਦੌੜ ਦਾ ਰਹਿਣ ਵਾਲਾ ਹੈ। ਇਸ ਮੌਕੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਮੁਲਾਜ਼ਮ ਦੀ ਹਰਕਤ ਨੂੰ ਵਿਭਾਗ ਨਾਲ ਗਦਾਰੀ ਸਮਝਿਆ ਜਾਵੇਗਾ। ਸੋ ਕਾਸਟੇਬਲ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ 14 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੋ ਇਸ ਕਾਸਟੇਬਲ ਵੱਲੋਂ ਕੀਤੀ ਗਈ ਘਟੀਆ ਹਰਕਤ ਨਾਲ ਪੰਜਾਬ ਪੁਲਿਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਸਮੇਂ ਰਹਿੰਦੇ ਮਾਲ ਮੁਕਦਮੇ ਵਿੱਚ ਚੋਰੀ ਹੋਏ ਸਮਾਨ ਦਾ ਮਿਲਾਪ ਨਾ ਕੀਤਾ ਜਾਂਦਾ ਤਾਂ ਇਸ ਚੋਰੀ ਦਾ ਪਤਾ ਨਹੀਂ ਲੱਗਣਾ ਸੀ।