Moga News : ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਫ਼ਿਰਾਕ ’ਚ ਘੁੰਮ ਰਹੇ ਚਾਰ ਕਾਬੂ
Moga News : ਪੈਟਰੋਲ ਨਾਲ ਭਰੀਆਂ 3 ਬੀਅਰ ਦੀਆਂ ਬੋਤਲਾਂ, ਮਾਚਿਸ ਤੇ 2 ਮੋਟਰਸਾਈਕਲ ਬਰਾਮਦ
Four Arrested For Planning Petrol Bomb Attack in Moga Latest News in Punjabi ਮੋਗਾ : ਮੋਗਾ ਵਿਖੇ ਬਾਘਾਪੁਰਾਣਾ ਪੁਲਿਸ ਨੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਫ਼ਿਰਾਕ ਵਿਚ ਘੁੰਮ ਰਹੇ 2 ਮੋਟਰਸਾਈਕਲ ਸਵਾਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਉਨ੍ਹਾਂ ਕੋਲੋਂ 3 ਬੀਅਰ ਦੀਆਂ ਬੋਤਲਾਂ, ਜਿਨ੍ਹਾਂ ਵਿਚ ਪੈਟਰੋਲ ਭਰਿਆ ਹੋਇਆ ਸੀ, ਇਕ ਮਾਚਿਸ ਤੇ 2 ਮੋਟਰਸਾਈਕਲਾਂ ਸਮੇਤ ਕਾਬੂ ਕੀਤੇ ਹਨ। ਜੋ ਕਿ ਇਕ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿਤਾ ਹੈ। ਕਾਬੂ ਕੀਤੇ ਗਏ ਚਾਰੋ ਨੌਜਵਾਨ ਫ਼ਰੀਦਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਤੇ ਇਨ੍ਹਾਂ ਨੇ ਇਸ ਤੋਂ ਪਹਿਲਾਂ ਬਾਘਾਪੁਰਾਣਾ ਦੇ ਪਿੰਡ ਮੱਡੀ ਮੁਸਤਫ਼ਾ ਵਿਚ ਵੀ ਇਕ ਸਾਈਕਲ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ ਸੀ।
ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਤੇ ਅੱਜ ਸ਼ਾਮ ਉੱਚ ਅਧਿਕਾਰੀ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਨਗੇ।
(For more news apart from Four Arrested For Planning Petrol Bomb Attack in Moga Latest News in Punjabi stay tuned to Rozana Spokesman.)