ਪੁਲਿਸ ਨੇ 2 ਨਕਲੀ STF ਮੁਲਾਜ਼ਮ ਕੀਤੇ ਗ੍ਰਿਫ਼ਤਾਰ
STF ਦੇ 3 ਨਕਲੀ ਮੁਲਾਜ਼ਮ ਬਣ ਕੇ ਚੁੱਕਿਆ ਸੀ ਇੱਕ ਵਿਅਕਤੀ ਨੂੰ
Police arrest 2 fake STF personnel
ਫਿਰੋਜ਼ਪੁਰ: ਫਿਰੋਜ਼ਪੁਰ ਪੁਲਿਸ ਨੇ ਦੋ ਨਕਲੀ STF ਬਣੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ ਪੀ ਫਿਰੋਜ਼ਪੁਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਮਦੋਟ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬੀਤੀ 5 ਨਵੰਬਰ ਨੂੰ ਪਿੰਡ ਦੋਨਾ ਰਹੀਮੇ ਕੇ ਦੇ ਰਹਿਣ ਵਾਲੇ ਰਣਜੀਤ ਸਿੰਘ ਨੂੰ ਤਿੰਨ ਨਕਲੀ STF ਦੇ ਮੁਲਾਜ਼ਮਾਂ ਨੇ ਚੁੱਕ ਲਿਆ ਸੀ ਅਤੇ ਉਸ ਪਾਸੋਂ ਤਿੰਨ ਲੱਖ ਰੁਪਏ ਲੈ ਲਏ।
ਇਸ ਸਬੰਧੀ ਥਾਣਾ ਮਮਦੋਟ ਦੀ ਪੁਲਿਸ ਨੂੰ ਸੂਚਨਾ ਮਿਲਣ ਤੇ ਇਕ ਦਮ ਕਾਰਵਾਈ ਕਰਦਿਆਂ ਦੋ ਨਕਲੀ STF ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਕ ਦੀ ਗ੍ਰਿਫਤਾਰੀ ਬਾਕੀ ਹੈ। ਉਹਨਾਂ ਦੱਸਿਆ ਕਿ ਰਣਜੀਤ ਸਿੰਘ ਪਾਸੋ ਨਕਲੀ STF ਵਿਅਕਤੀਆਂ ਨੇ ਜੋ ਤਿੰਨ ਲੱਖ ਰੁਪਏ ਦੀ ਰਾਸ਼ੀ ਲਈ ਸੀ, ਓਹ ਵੀ ਬਰਾਮਦ ਕਰ ਲਈ ਹੈ। ਇਸ ਕੇਸ ਵਿਚ ਇਕ ਔਰਤ ਵੀ ਸ਼ਾਮਲ ਹੈ, ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।